ਮੁੰਬਈ, 1 ਅਕਤੂਬਰ 2026 : ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਦੇ ਮਲਾਡ ਈਸਟ ਵਿਖੇ ਪੋਲੀਕਲੀਨਿਕ ਵਿਚੋਂ ਇਕ ਚਾਰ ਸਾਲ ਪਹਿਲਾਂ ਮਰ ਚੁੱਕੇ ਬਜੁਰਗ ਦੀ ਲਾਸ਼ (Corpse) ਫ੍ਰੀਜਰ ਵਿਚੋਂ ਬਰਾਮਦ ਹੋਈ ਹੈ ।
ਕਿਸ ਕਾਰਨ ਰੱਖੀ ਗਈ ਸੀ ਲਾਸ਼ ਫ੍ਰੀਜਰ ਵਿਚ
ਮਿਲੀ ਜਾਣਕਾਰੀ ਅਨੁਸਾਰ ਮੁੰਬਈ (Mumbai) ਦੇ ਮਲਾਡ ਈਸਟ ਸਥਿਤ ਇਕ ਪੌਲੀਕਲੀਨਿਕ ਅੰਦਰ ਫ੍ਰੀਜਰ ਵਿਚੋਂ ਜਿਸ 80 ਸਾਲਾ ਬਜ਼ੁਰਗ ਦੀ ਲਾਸ਼ ਬਰਾਮਦ ਹੋਈ ਹੈ ਦੀ ਮੌਤ 2022 ਵਿਚ ਹੋ ਚੁੱਕੀ ਸੀ ਪਰ ਉਸਦੀ ਲਾਸ਼ ਨੂੰ ਉਕਤ ਪੋਲੀਕਲੀਨਿਕ ਵਿਚ ਫ੍ਰੀਜਰ ਵਿਚ ਪਰਿਵਾਰ ਵਲੋਂ ਇਸ ਕਰਕੇ ਸੰਭਾਲ ਕੇ ਰੱਖਿਆ ਗਿਆ ਸੀ ਕਿ ਉਸਨੂੰ ਮੁੜ ਜਿਊਂਦਾ ਕੀਤਾ ਜਾ ਸਕੇ ।
ਕਿਵੇਂ ਆਇਆ ਮਾਮਲਾ ਸਾਹਮਣੇ
ਪ੍ਰਾਪਤ ਸੂਚਨਾ ਮੁਤਾਬਕ ਉਕਤ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਪੋਲੀਕਲੀਨਿਕ (Polyclinic) ਅੰਦਰ ਫ੍ਰੀਜਰ ਵਿਚ ਰੱਖੀ ਲਾਸ਼ ਦੀ ਚਾਰੋਂ ਪਾਸੇ ਬਦਬੂ ਹੀ ਬਦਬੂ ਆਉਣ ਲੱਗੀ, ਜਿਸਦਾ ਮੁੱਖ ਕਾਰਨ ਪੋਲੀਕਲੀਨਿਕ ਦੇ ਪਿਛਲੇ ਇਕ ਮਹੀਨੇ ਤੋਂ ਬੰਦ ਰਹਿਣ ਕਰਕੇ ਸੀ । ਉਪਰੋਕਤ ਆ ਰਹੀ ਬਦਬੂ ਸਬੰਧੀ ਜਦੋਂ ਪੁਲਸ ਨੂੰ ਸਿ਼ਕਾਇਤਾਂ ਕੀਤੀਆਂ ਗਈਆਂ ਤਾਂ ਪੁਲਸ ਨੇ ਜਦੋਂ ਆ ਕੇ ਦੇਖਿਆ ਤਾਂ ਫ੍ਰੀਜਰ (Freezer) ਵਿਚੋਂ ਲਾਸ਼ ਬਰਾਮਦ ਹੋਈ ।








