ਅਹਿਮਦਾਬਾਦ, 1 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੀ ਹਾਈਕੋਰਟ (Gujarat High Court) ਵਲੋਂ ਆਸਾਰਾਮ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤੇ ਜਾਣ ਦਾ ਸਮਾਚਾਰ ਹੈ ।
ਕਿਸ ਲਈ ਮੰਗੀ ਗਈ ਸੀ ਆਸਾਰਾਮ ਵਲੋਂ ਅੰਤਰਿਮ ਜ਼ਮਾਨਤ
ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਹਾਈ ਕੋਰਟ ਵਲੋਂ ਆਸਾਰਾਮ ਨੂੰ 20 ਦਿਨਾਂ ਲਈ ਮੰਗੀ ਗਈ ਅੰਤਰਿਮ ਜ਼ਮਾਨਤ (Interim bail) ਦੇਣ ਤੋ ਇਨਕਾਰ ਕਰ ਦਿੱਤਾ ਹੈ ਵਲੋਂ ਇਹ ਜ਼ਮਾਨਤ ਅਹਿਮਦਾਬਾਦ ਦੇ ਇਕ ਹਸਪਤਾਲ ਵਿਚ ਇਲਾਜ ਕਰਵਾ ਰਹੀ ਆਪਣੀ ਪਤਨੀ ਨੂੰ ਮਿਲਣ ਲਈ ਮੰਗੀ ਗਈ ਸੀ ।
ਕੀ ਆਖਿਆ ਹਾਈਕੋਰਟ ਦੇ ਬੈਂਚ ਨੇ
ਪ੍ਰਾਪਤ ਸੂਚਨਾ ਮੁਤਾਬਕ ਰਾਜਸਥਾਨ ਦੀ ਜੋਧਪੁਰ ਜੇਲ ਵਿਚ ਬੰਦ ਆਸਾਰਾਮ (Asaram) ਵਲੋਂ ਜਿਸ ਕਾਰਨ ਕਰਕੇ 20 ਦਿਨਾ ਲਈ ਅੰਤਰਿਮ ਜ਼ਮਾਨਤ ਮੰਗੀ ਜਾ ਰਹੀ ਸੀ ਦੇ ਚਲਦਿਆਂ ਜਸਟਿਸ ਗੀਤਾ ਗੋਪੀ ਅਤੇ ਜਸਟਿਸ ਐੱਲ. ਐੱਸ. ਪੀਰਜ਼ਾਦਾ ਦੀ ਬੈਂਚ ਨੇ ਆਪਣੇ ਹੁਕਮ ਵਿਚ ਕਿਹਾ ਕਿ ਪਟੀਸ਼ਨਰ ਵੀਡੀਓ-ਕਾਨਫ਼ਰੰਸ ਰਾਹੀਂ ਆਪਣੀ ਪਤਨੀ ਨਾਲ ਗੱਲਬਾਤ ਦੀ ਇਜਾਜ਼ਤ ਲਈ ਜੇਲ ਸੁਪਰਡੈਂਟ ਨੂੰ ਅਪੀਲ ਕਰ ਸਕਦਾ ਹੈ ।








