Patiala Help Club Logo

ਲਾਲ ਕਿਲੇ ਕੋਲ ਫਰਜ਼ੀ ਐੱਨ. ਆਈ. ਏ. ਅਧਿਕਾਰੀ ਗ੍ਰਿਫ਼ਤਾਰ

ਨਵੀਂ ਦਿੱਲੀ, 20 ਫਰਵਰੀ 2026 : ਦਿੱਲੀ ਵਿਖੇ ਬਣੇ ਲਾਲ ਕਿਲੇ ਦੇ ਨੇੜੇ ਤੋਂ ਦਿੱਲੀ ਪੁਲਸ (Delhi Police) ਵਲੋਂ ਜੰਮੂ-ਕਸ਼ਮੀਰ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਕਾਰਨ ਕੀਤਾ ਗਿਆ ਹੈ ਵਿਅਕਤੀ ਨੂੰ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਸ ਵਲੋਂ ਜੋ ਇਕ ਵਿਅਕਤੀ ਨੂੰ ਦਿੱਲੀ ਵਿਖੇ ਲਾਲ ਕਿਲੇ ਦੇ ਨੇੜੇ ਤੋਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਉਹ ਆਪਣੇ ਆਪ ਨੂੰ ਕੇਂਦਰੀ ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (National Investigation Agency) (ਐਨ. ਆਈ. ਏ.) ਦਾ ਅਧਿਕਾਰੀ ਦੱਸਦਾ ਸੀ ।

ਕੀ ਕਰਦਾ ਸੀ ਇਹ ਵਿਅਕਤੀ

ਪੁਲਸ ਦੀ ਸ਼ੁਰੂਆਤੀ ਜਾਂਚ `ਚ ਪਤਾ ਲੱਗਾ ਹੈ ਕਿ ਮੁਲਜ਼ਮ ਕਥਿਤ ਤੌਰ `ਤੇ ਜੰਮੂ-ਕਸ਼ਮੀਰ `ਚ ਆਰਥਿਕ ਤੌਰ `ਤੇ ਕਮਜ਼ੋਰ ਪਰਿਵਾਰਾਂ ਨੂੰ ਦਿੱਲੀ `ਚ ਰੋਜ਼ਗਾਰ ਦਿਵਾਉਣ ਦਾ ਵਾਅਦਾ ਕਰ ਕੇ ਉਨ੍ਹਾਂ ਤੋਂ ਕਥਿਤ ਤੌਰ `ਤੇ ਪੈਸੇ ਠੱਗਦਾ ਸੀ । ਪੁਲਸ ਅਧਿਕਾਰੀਆਂ ਮੁਤਾਬਕ ਪੁਲਵਾਮਾ ਨਿਵਾਸੀ ਮੁਦੱਸਰ ਨਾਮੀ ਮੁਲਜ਼ਮ ਨੂੰ ਕੋਤਵਾਲੀ ਥਾਣੇ ਦੀ ਇਕ ਟੀਮ ਨੇ ਗਸ਼ਤ ਦੌਰਾਨ ਫੜਿਆ। ਪੁਲਸ ਨੇ ਦੱਸਿਆ ਕਿ ਲਾਲ ਕਿਲੇ ਦੇ ਪਿੱਛੇ `ਦਿੱਲੀ ਚਲੋ ਪਾਰਕ` ਦੇ ਕੋਲ ਜੰਮੂ-ਕਸ਼ਮੀਰ ਦੇ ਰਜਿਸਟ੍ਰੇਸ਼ਨ ਨੰਬਰ ਵਾਲੀ ਇਕ ਕਾਲੀ ਹੁੰਡਈ ਸੈਂਟਰੋ ਕਾਰ ਸ਼ੱਕੀ ਹਾਲਤ `ਚ ਖੜ੍ਹੀ ਮਿਲੀ ।

ਪੁਲਸ ਦੀ ਪੁੱਛਗਿੱਛ ਦੌਰਾਨ ਕਾਰਡ ਸ਼ੱਕੀ ਲੱਗਿਆ

ਪੁਲਸ ਅਧਿਕਾਰੀਆਂ ਨੂੰ ਕਾਰ ਦੇ ਅੰਦਰ ਮੁਦੱਸਰ ਅਤੇ ਇਕ ਨਾਬਾਲਗ ਮਿਲਿਆ । ਪੁੱਛਗਿੱਛ ਕਰਨ `ਚ ਮੁਦੱਸਰ ਨੇ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਪਛਾਣ ਪੱਤਰ ਨਾਲ ਮਿਲਦਾ-ਜੁਲਦਾ ਇਕ ਪਛਾਣ ਪੱਤਰ ਪੇਸ਼ ਕੀਤਾ । ਸੀਨੀਅਰ ਪੁਲਸ ਅਧਿਕਾਰੀ (Senior police officer) ਨੇ ਦੱਸਿਆ ਕਿ ਕਾਰਡ ਸ਼ੱਕੀ ਲੱਗਾ ਅਤੇ ਦੋਵਾਂ ਨੂੰ ਵਿਸਥਾਰ ਨਾਲ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ।

 

Advertisement