ਉਨਾਵ ਹਿਰਾਸਤ `ਚ ਮੌਤ ਦੇ ਮਾਮਲੇ ਵਿਚ ਆਇਆ ਨਵਾਂ ਮੋੜ

ਨਵੀਂ ਦਿੱਲੀ, 21 ਫਰਵਰੀ 2026 : ਉਨਾਵ ਹਿਰਾਸਤ (Unnao custody) ਵਿਚ ਮੌਤ ਦੇ ਮਾਮਲੇ ਵਿਚ ਦਿੱਲੀ ਹਾਈ ਕੋਰਟ (Delhi High Court) ਵਲੋਂ ਜੈਦੀਪ ਸੇਂਗਰ ਨੂੰ ਆਤਮ ਸਮਰਪਣ ਕਰਨ ਦਾ ਹੁਕਮ ਦੇਣ ਦਾ ਪਤਾ ਚੱਲਿਆ ਹੈ ।

ਕਿਊਂ ਆਤਮ ਸਮਰਪਣ ਕਰਨ ਲਈ ਆਖਿਆ ਗਿਆ ਹੈ

ਮਿਲੀ ਜਾਣਕਾਰੀ ਅਨੁਸਾਰ ਉਨਾਵ ਜਬਰ-ਜ਼ਨਾਹ ਮਾਮਲੇ ਦੇ 2 ਮੁਲਜ਼ਮਾਂ ਕੁਲਦੀਪ ਸੇਂਗਰ ਦੋ ਭਰਾ ਜੈਦੀਪ ਸੇਂਗਰ (Jaideep Sengar) ਨੂੰ ਇਸ ਲਈ ਜੇਲ ਅਧਿਕਾਰੀਆਂ ਅੱਗੇ ਆਤਮ ਸਮਰਪਣ (Surrender) ਕਰਨ ਲਈ ਆਖਿਆ ਗਿਆ ਹੈ ਕਿ ਕਿਉਂਕਿ ਪੀੜਤਾ ਦੇ ਪਿਤਾ ਦੀ ਹਿਰਾਸਤ `ਚ ਮੌਤ ਦੇ ਮਾਮਲੇ `ਚ ਉਸ ਦੀ ਦੋਸ਼ਸਿੱਧੀ ਹੋ ਚੁੱਕੀ ਹੈ । ਜਸਟਿਸ ਨਵੀਨ ਚਾਵਲਾ ਅਤੇ ਜਸਟਿਸ ਰਵਿੰਦਰ ਡੁਡੇਜਾ ਦੀ ਬੈਂਚ ਮੁਲਜ਼ਮ ਦੀ ਉਸ ਪਟੀਸ਼ਨ (Petition) `ਤੇ ਸੁਣਵਾਈ ਕਰ ਰਹੀ ਸੀ, ਜਿਸ `ਚ ਉਸ ਨੇ 10 ਸਾਲ ਦੀ ਸਜ਼ਾ ਨੂੰ ਮੁਲਤਵੀ ਕਰ ਕੇ ਅੰਤਰਿਮ ਜ਼ਮਾਨਤ ਨੂੰ ਹੋਰ ਵਧਾਉਣ ਦੀ ਅਪੀਲ ਕੀਤੀ ਹੈ ।

ਜੈਦੀਪ ਸੇਂਗਰ ਦੇ ਵਕੀਲ ਨੇ ਕੀਤੀ ਅੰਤਰਿ ਜ਼ਮਾਨਤ ਦੀ ਮਿਆਦ ਵਧਾਉਣ ਦੀ ਮੰਗ

ਅਦਾਲਤ ਨੇ ਕਿਹਾ ਕਿ ਜੈਦੀਪ ਸੇਂਗਰ ਨੂੰ ਜੁਲਾਈ 2024 `ਚ ਦਿੱਤੀ ਗਈ ਅੰਤਰਿਮ ਜ਼ਮਾਨਤ (Interim bail) ਨੂੰ ਆਖਰੀ ਵਾਰ ਅਪ੍ਰੈਲ 2025 `ਚ ਵਧਾਇਆ ਗਿਆ ਸੀ ਅਤੇ ਉਦੋਂ ਤੋਂ 5 ਤਰੀਕਾਂ ਪੈਣ ਦੇ ਬਾਵਜੂਦ ਅਦਾਲਤ ਵੱਲੋਂ ਉਸ ਦੀ ਅੰਤਰਿਮ ਜ਼ਮਾਨਤ ਨੂੰ ਹੋਰ ਵਧਾਉਣ ਜਾਂ ਉਸ ਦੀ ਸਜ਼ਾ ਨੂੰ ਮੁਲਤਵੀ ਕਰਨ ਦਾ ਕੋਈ ਹੁਕਮ ਪਾਸ ਨਹੀਂ ਕੀਤਾ ਗਿਆ ਹੈ । ਜੈਦੀਪ ਸੇਂਗਰ ਦੇ ਵਕੀਲ ਨੇ ਉਸ ਦੀ ਸਿਹਤ ਨੂੰ ਦੇਖਦੇ ਹੋਏ ਉਸ ਦੀ ਅੰਤਰਿਮ ਜ਼ਮਾਨਤ ਦੀ ਮਿਆਦ ਵਧਾਉਣ ਦੀ ਅਪੀਲ ਕੀਤੀ, ਜਿਸ `ਤੇ ਬੈਂਚ ਨੇ ਕਿਹਾ ਕਿ ਤੁਸੀਂ ਆਤਮ-ਸਮਰਪਣ ਕਰੋ, ਫਿਰ ਅਸੀਂ ਦੇਖਾਂਗੇ ।