Patiala Help Club Logo

ਗੁਜਰਾਤ ਤੱਟ `ਤੇ ਵਿਦੇਸ਼ੀ ਸਿਗਰੇਟਾਂ ਸਮੇਤ 4 ਈਰਾਨੀ ਨਾਗਰਿਕ ਗ੍ਰਿਫ਼ਤਾਰ

ਅਹਿਮਦਾਬਾਦ, 23 ਫਰਵਰੀ 2026 : ਭਾਰਤ ਦੇਸ਼ ਦੇ ਗੁਜਰਾਤ (Gujarat) ਤੱਟ ‘ਤੇ ਕਰੋੜਾਂ ਰੁਪਏ ਦੀਆਂ ਵਿਦੇਸ਼ੀ ਸਿਗਰੇਟਾਂ ਦੇ ਨਾਲ-ਨਾਲ ਚਾਰ ਈਰਾਨੀ ਵਿਅਕਤੀਆਂ (Four Iranian individuals) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕਿਨੇ ਕਰੋੜ ਦੀਆਂ ਹਨ ਵਿਦੇਸ਼ੀ ਸਿਗਰੇਟਾਂ

ਤੱਟ ਰੱਖਿਅਕ ਬਲ (Coast Guard) ਨੇ ਗੁਜਰਾਤ ਕੋਲ ਅਰਬ ਸਾਗਰ `ਚ ਇਕ ਵਿਦੇਸ਼ੀ ਕਿਸ਼ਤੀ ਤੋਂ ਲੱਗਭਗ 5 ਕਰੋੜ ਰੁਪਏ ਦੀਆਂ ਵਿਦੇਸ਼ੀ ਸਿਗਰੇਟਾਂ (Foreign cigarettes) ਬਰਾਮਦ ਕੀਤੀਆਂ ਅਤੇ ਇਸ ਸਬੰਧ `ਚ 4 ਈਰਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ । ਇਹ ਮੁਹਿੰਮ ਦਵਾਰਕਾ ਸਮੁੰਦਰੀ ਕੰਢੇ ਕੋਲ ਚਲਾਈ ਗਈ, ਜਿੱਥੇ ਅਲ ਮੁਖਤਾਰ ਨਾਮੀ ਇਕ ਜਰਾਜ ਤੋਂ ਵਿਦੇਸ਼ੀ ਕੰਪਨੀ ਦੀ ਸਿਗਰੇਟ ਦੇ ਲੱਗਭਗ ਇਕ ਲੱਖ ਪੈਕੇਟਾਂ ਵਾਲੇ 200 ਕਾਰਟਨ ਬਰਾਮਦ ਕੀਤੇ ਗਏ ।

ਆਈ. ਜੀ. ਜੀ. ਨੇ ਕੀ ਦੱਸਿਆ

ਭਾਰਤੀ ਤੱਟ ਰੱਖਿਅਕ ਬਲ (ਆਈ. ਸੀ. ਜੀ.) ਅਨੁਸਾਰ ਕਿਸ਼ਤੀ ਨੂੰ ਅੱਗੇ ਦੀ ਜਾਂਚ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਚਾਲਕ ਦਲ ਤੋਂ ਸਾਂਝੀ ਪੁੱਛਗਿੱਛ ਲਈ ਗੁਜਰਾਤ ਦੇ ਪੋਰਬੰਦਰ ਲਿਜਾਇਆ ਜਾ ਰਿਹਾ ਹੈ । ਇਸ ਤੋਂ ਪਹਿਲਾਂ, ਆਈ. ਸੀ. ਜੀ. ਅਤੇ ਗੁਜਰਾਤ ਅੱਤਵਾਦ ਰੋਕ ਦਸਤੇ (ਏ. ਟੀ. ਐੱਸ.) ਨੇ 16 ਫਰਵਰੀ ਨੂੰ ਇਕ ਸਾਂਝੀ ਮੁਹਿੰਮ `ਚ ਗੁਜਰਾਤ ਦੇ ਸਮੁੰਦਰੀ ਕੰਢੇ ਤੇ 200 ਕਿਲੋ ਤੋਂ ਵੱਧ ਸ਼ੱਕੀ ਨਸ਼ੀਲੇ ਪਦਾਰਥ (Drugs) ਬਰਾਮਦ ਕੀਤੇ ਸਨ ।

Advertisement