ਸਿਲਾਂਗ, 27 ਫਰਵਰੀ 2026 : ਐਚ. ਆਈ. ਵੀ. (H. I. V.) ਨਾਮਕ ਬਿਮਾਰੀ ਨਾਲ ਪੀੜ੍ਹਤ ਵਿਅਕਤੀਆਂ (Victims) ਦੀ ਗਿਣਤੀ ਭਾਰਤ ਦੇ ਕਿਹੜੇ ਸੂਬੇ ਵਿਚ ਸਭ ਤੋਂ ਜਿ਼ਆਦਾ ਹੋਣ ਦੇ ਮਾਮਲਿਆਂ ਦਾ ਪਤਾ ਚੱਲਿਆ ਹੈ ।
ਐਚ. ਆਈ. ਵੀ. ਦੇ ਸਭ ਤੋਂ ਵਧ ਮਾਮਲੇ ਮੇਘਾਲਿਆ ਵਿਚ ਹਨ : ਸਿਹਤ ਮੰਤਰੀ
ਮੇਘਾਲਿਆ ਦੇ ਸਿਹਤ ਮੰਤਰੀ (Health Minister) ਡਬਲਿਊ. ਸ਼ੀਲਾ ਨੇ ਕਿਹਾ ਹੈ ਕਿ ਭਾਰਤ `ਚ ਐੱਚ. ਆਈ. ਵੀ. ਦੇ ਸਭ ਤੋਂ ਵੱਧ ਮਾਮਲੇ ਮੇਘਾਲਿਆ `ਚ ਹਨ, ਜਿੱਥੇ 10,000 ਤੋਂ ਵੱਧ ਮਰੀਜ਼ ਇਲਾਜ ਅਧੀਨ ਹਨ । ਡਬਲਿਊ. ਸ਼ੀਲਾ (W. Sheila) ਨੇ ਕਿਹਾ ਕਿ ਸੂਬੇ ਨੇ ਸਥਿਤੀ ਨਾਲ ਨਜਿੱਠਣ ਲਈ 25 ਕਰੋੜ ਰੁਪਏ ਦੀ 5 ਸਾਲਾ ਦਖਲ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ । ਉਨ੍ਹਾਂ ਵਿਧਾਨ ਸਭਾ `ਚ ਦੱਸਿਆ ਕਿ ਇਸ ਵੇਲੇ ਸੂਬੇ ਵਿਚ ਐਚ. ਆਈ. ਵੀ. ਪੀੜ੍ਹਤ 10 ਹਜ਼ਾਰ 293 ਵਿਅਕਤੀ ਐਂਟੀ ਰੇਟਰੋ ਵਾਇਰਲ ਥੈਰੇਪੀ (ਏ. ਆਰ .ਟੀ.) ਹਾਸਲ ਕਰ ਰਹੇ ਹਨ ।
ਕੀ ਆਖਿਆ ਐਨ. ਪੀ. ਪੀ. ਦੇ ਵਿਧਾਇਕ ਨੇ
ਐੱਨ. ਪੀ. ਪੀ. ਦੇ ਵਿਧਾਇਕ ਮਹਿਤਾਬ ਚੰਦੀ ਏ. ਸੰਗਮਾ ਦੇ ਇਕ ਸਵਾਲ ਦੇ ਜਵਾਬ `ਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਐੱਚ. ਆਈ. ਵੀ./ਏਡਜ਼ ਦੇ ਮਾਮਲੇ `ਚ ਚਿੰਤਾਜਨਕ ਵਾਧੇ ਨਾਲ ਨਜਿੱਠਣ ਲਈ ਅਗਲੇ 5 ਸਾਲਾਂ `ਚ ਇਕ ਮਿਸ਼ਨ-ਮੋਡ ਪ੍ਰੋਗਰਾਮ ਲਈ 25 ਕਰੋੜ ਰੁਪਏ ਮਨਜ਼ੂਰ ਕੀਤੇ ਹਨ । ਪਿਛਲੇ ਦਹਾਕੇ `ਚ ਇਸ ਬੀਮਾਰੀ ਕਾਰਨ 749 ਮਰੀਜ਼ਾਂ ਦੀ ਮੌਤ (Death of patients) ਹੋ ਚੁੱਕੀ ਹੈ ।









