ਨਵੀਂ ਦਿੱਲੀ, 27 ਫਰਵਰੀ 2026 : ਸੜਕ ਹਾਦਸਿਆਂ (Road accidents) ਵਿਚ ਲੱਖਾਂ ਲੋਕਾਂ ਦੀ ਜਾਨ ਚਲੀ ਜਾਣ ਦੇ ਮਾਮਲਿਆਂ ਨੂੰ ਘੱਟ ਕਰਨ ਲਈ ਸਰਕਾਰ ਵਲੋਂ ਚੁੱਕੇ ਜਾ ਰਹੇ ਹਨ ਕਈ ਤਰ੍ਹਾਂ ਦੇ ਅਹਿਮ ਕਦਮ ।
ਕੀ ਆਖਿਆ ਕੇਂਦਰੀ ਮੰਤਰੀ ਗਡਕਰੀ ਨੇ
ਕੇਂਦਰੀ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ (Union Minister of Road Transport and Highways) ਨਿਤੀਨ ਗਡਕਰੀ ਨੇ ਕਿਹਾ ਕਿ ਵਾਰ-ਵਾਰ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹੋਏ ਫੜੇ ਜਾਣ `ਤੇ ਲਾਇਸੈਂਸ ਸਥਾਈ ਤੌਰ `ਤੇ ਰੱਦ ਕਰ ਦਿੱਤਾ ਜਾਵੇਗਾ । ਉਨ੍ਹਾਂ ਇਹ ਵੀ ਕਿਹਾ ਕਿ ਡਰਾਈਵਿੰਗ ਲਾਇਸੈਂਸ (Driving license) ਨੂੰ ਗ੍ਰੇਡ ਸਿਸਟਮ `ਚ ਬਦਲਿਆ ਜਾ ਰਿਹਾ ਹੈ ਅਤੇ ਵਾਰ-ਵਾਰ ਗਲਤੀ ਹੋਣ `ਤੇ ਜਿਵੇਂ ਹੀ 12 ਗ੍ਰੇਡ `ਤੇ ਪਹੁੰਚੇਗਾ, ਲਾਇਸੈਂਸ ਨੂੰ ਰੱਦ (License cancellation) ਕਰ ਦਿੱਤਾ ਜਾਵੇਗਾ । ਦੱਸਣਯੋਗ ਹੈ ਕਿ ਨਿਤੀਨ ਗਡਕਰੀ ਨੇ ਇਹ ਵਿਚਾਰ ਹੈਬੀਟੇਟ ਸੈਂਟਰ `ਚ ਸੀ. ਆਈ. ਆਈ. ਦੇ ਸਹਿਯੋਗ ਨਾਲ ਆਯੋਜਿਤ `ਨੈਸ਼ਨਲ ਕਨਕਲੇਵ ਆਫ ਰੋਡ ਸੇਫਟੀ` ਵਿਸ਼ੇ `ਤੇ ਪ੍ਰਗਟ ਕੀਤੇ ।
ਸਰਕਾਰ ਵਲੋਂ ਕੀਤੀ ਜਾ ਰਹੀ ਹੈ ਜੀਵਨ ਬਚਾਉਣ ਲਈ ਸੁਰੱਖਿਆ ਕਾਰਨਾਂ ਦੀ ਡੂੰਘਾਈ ਨਾਲ ਪੜ੍ਹਤਾਲ
ਨਿਤਿਨ ਗਡਕਰੀ (Nitin Gadkari) ਨੇ ਕਿਹਾ ਹੈ ਕਿ ਸੜਕ ਹਾਦਸਿਆਂ `ਚ ਹਰ ਸਾਲ ਲੱਖਾਂ ਲੋਕਾਂ ਦਾ ਜੀਵਨ ਬਚਾਉਣ ਲਈ ਸਰਕਾਰ ਸੁਰੱਖਿਆ ਕਾਰਨਾਂ ਦੀ ਡੂੰਘਾਈ ਨਾਲ ਪੜ੍ਹਤਾਲ ਕਰ ਰਹੀ ਹੈ ਅਤੇ ਇਸ `ਚ ਰੋਡ ਇੰਜੀਨੀਅਰਿੰਗ, ਆਟੋਮੋਬਾਈਲ ਇੰਜੀਨੀਅਰਿੰਗ, ਸੜਕ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਸਿੱਖਿਆ ਅਤੇ ਜਾਗਰੂਕਤਾ `ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਦੇਸ਼ `ਚ ਹਰ ਸਾਲ ਲੱਖਾਂ ਲੋਕਾਂ ਦੀ ਜਾਨ (People’s lives) ਸੜਕ ਹਾਦਸਿਆਂ `ਚ ਜਾਂਦੀ ਹੈ ਅਤੇ ਉਸ ਨੂੰ ਬਚਾਉਣਾ ਜ਼ਰੂਰੀ ਹੈ, ਇਸ ਲਈ ਸੜਕ ਇੰਜੀਨੀਅਰਿੰਗ ਦੇ ਨਾਲ ਹੀ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਸਖ਼ਤ ਹੁਕਮ ਅਤੇ ਨਿਯਮ ਬਣਾਏ ਜਾ ਰਹੇ ਹਨ ।










