ਮਰਦਮਸ਼ੁਮਾਰੀ 2027 ਪੂਰੀ ਤਰ੍ਹਾਂ ਨਾਲ ਹੋਵੇਗੀ ਡਿਜੀਟਲ ਤਰੀਕੇ ਨਾਲ

ਨਵੀਂ ਦਿੱਲੀ, 28 ਫਰਵਰੀ 2026 : ਦੇਸ਼ `ਚ ਸਾਲ 2027 ਦੀ ਮਰਦਮਸ਼ੁਮਾਰੀ (Census) ਪੂਰੀ ਤਰ੍ਹਾਂ ਨਾਲ ਡਿਜੀਟਲ (Digital) ਤਰੀਕੇ ਨਾਲ ਕੀਤੀ ਜਾਵੇਗੀ ਕਿਉਂਕਿ ਦੇਸ਼ `ਚ ਹਰ 10 ਸਾਲ `ਚ ਮਰਦਮਸ਼ੁਮਾਰੀ ਹੁੰਦੀ ਹੈ ।

ਪੋਰਟਲ ਨੂੰ ਕੀਤਾ ਗਿਆ ਹੈ ਵਿਸ਼ੇਸ਼ ਤੌਰ ਤੇ ਡਿਜਾਈਨ

2027 ਦੀ ਮਰਦਮਸ਼ੁਮਾਰੀ ਦੇ ਕੇਂਦਰ `ਚ ਜਨਗਣਨਾ ਪ੍ਰਬੰਧਨ ਅਤੇ ਨਿਗਰਾਨੀ ਪ੍ਰਣਾਲੀ (ਸੀ. ਐੱਮ. ਐੱਮ. ਐੱਸ.) ਹੋਵੇਗੀ ਜੋ ਇਕ ਵਿਸ਼ੇਸ਼ ਡਿਜੀਟਲ ਪੋਰਟਲ (Digital portal) ਹੈ ।  ਇਸ ਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਪ੍ਰਸ਼ਾਸਨਿਕ ਪ੍ਰਕਿਰਿਆਵਾਂ `ਚੋਂ ਇਕ ਨੂੰ ਸੁਚੱਜੇ ਤਰੀਕੇ ਨਾਲ ਸੰਚਾਲਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ । ਕਾਗਜ਼ ਆਧਾਰਤ ਮਰਦਮਸ਼ੁਮਾਰੀ ਪ੍ਰਣਾਲੀ ਤੋਂ ਵੱਖ ਮਰਦਮਸ਼ੁਮਾਰੀ ਦੇ ਡਿਜੀਟਲ ਸਰੂਪ `ਚ ਕਰਮੀ ਹੱਥ `ਚ ਕਲਿਪਬੋਰਡ ਅਤੇ ਕਾਰਬਨ ਕਾਪੀ ਲੈ ਕੇ ਨਹੀਂ, ਸਗੋਂ ਪੋਰਟਲ ਦੇ ਹੇਠ ਹੈਂਡਹੈਲਡ ਡਿਵਾਈਸਾਂ, ਜੀਓਟੈਗ ਮੈਪਿੰਗ ਟੂਲ ਅਤੇ ਇਕ ਕੇਂਦਰੀਕ੍ਰਿਤ ਵੈੱਬ-ਆਧਾਰਿਤ ਕਮਾਂਡ ਪਲੇਟਫਾਰਮ ਦੀ ਵਰਤੋਂ ਵਿਸ਼ੇਸ਼ ਤੌਰ `ਤੇ ਡਿਜ਼ਾਈਨ ਕੀਤੇ ਸਾਫਟਵੇਅਰ ਨਾਲ ਕੀਤੀ ਜਾਵੇਗੀ ।