ਸਰੀ, 3 ਮਾਰਚ 2026 : ਬ੍ਰਿਟਿਸ਼ ਕੋਲੰਬੀਆ (British Columbia) ਵਿਖੇ ਘੜੀਆਂ ਵਿਚ ਸਮੇਂ ਨੂੰ ਅੱਗੇ ਪਿੱਛੇ ਕਰਨ ਦੇ ਸਿਸਟਮ ਨੂੰ ਹੁਣ ਸਾਲ ਭਰ ਲਈ ਖਤਮ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿਸ ਨੇ ਕੀਤਾ ਹੈ ਇਹ ਐਲਾਨ
ਮਿਲੀ ਜਾਣਕਾਰੀ ਅਨੁਸਾਰ ਘੜੀਆਂ ਨੂੰ ਅੱਗੇ ਪਿੱਛੇ ਕੀਤੇ ਜਾਣ ਦੇ ਦੌਰ ਤੋਂ ਹਮੇਸ਼ਾਂ ਲਈ ਮੁਕਤੀ ਮਿਲਣ ਦੇ ਚਲਦਿਆਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ (Premier David Eby) ਨੇ ਸੋਮਵਾਰ ਨੂੰ ਇੱਕ ਇਤਿਹਾਸਕ ਐਲਾਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਹੁਣ ਘੜੀਆਂ ਨੂੰ ਅੱਗੇ ਪਿੱਛੇ ਕਰਨ ਦਾ ਦੌਰ ਹਮੇਸ਼ਾ ਲਈ ਖਤਮ ਹੋਣ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ 8 ਮਾਰਚ ਨੂੰ ਹੋਣ ਵਾਲਾ “ਸਪ੍ਰਿੰਗ ਫਾਰਵਰਡ” (ਘੜੀਆਂ ਇੱਕ ਘੰਟਾ ਅੱਗੇ ਕਰਨਾ) ਸੂਬੇ ਦੇ ਇਤਿਹਾਸ ਵਿੱਚ ਆਖਰੀ ਬਦਲਾਅ ਹੋਵੇਗਾ, ਜਿਸ ਤੋਂ ਬਾਅਦ ਸਾਲ ਭਰ ਲਈ ਸਥਾਈ ਤੌਰ `ਤੇ “ਪੈਸਿਫਿਕ ਟਾਈਮ” (Pacific Time) ਲਾਗੂ ਰਹੇਗਾ । ਦੱਸਣਯੋਗ ਹੈ ਕਿ ਪੂਰਬੀ ਬੀ. ਸੀ. ਦੇ ਉਹ ਇਲਾਕੇ ਜੋ `ਮਾਊਂਟੇਨ ਟਾਈਮ` ਦੀ ਪਾਲਣਾ ਕਰਦੇ ਹਨ ਇਸ ਤਬਦੀਲੀ ਤੋਂ ਪ੍ਰਭਾਵਿਤ ਨਹੀਂ ਹੋਣਗੇ ।
ਕਿਊਂ ਲਿਆ ਗਿਆ ਹੈ ਇਹ ਫ਼ੈਸਲਾ
ਪ੍ਰੀਮੀਅਰ ਈਬੀ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਲੋਕਾਂ ਦੀ ਜੀਵਨ ਗੁਣਵੱਤਾ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਅਸੀਂ ਹੁਣ ਹੋਰ ਇੰਤਜ਼ਾਰ ਨਹੀਂ ਕਰਾਂਗੇ । ਬ੍ਰਿਟਿਸ਼ ਕੋਲੰਬੀਆ ਸਿਰਫ ਇੱਕ ਵਾਰ ਹੋਰ ਆਪਣੀਆਂ ਘੜੀਆਂ ਬਦਲੇਗਾ ਅਤੇ ਫਿਰ ਕਦੇ ਨਹੀਂ । ਉਪਰੋਕਤ ਬਦਲਾਅ ਦੇ ਚਲਦਿਆਂ ਨਵੇਂ ਨਿਯਮ ਲਾਗੂ
ਹੋਣ ਤੋਂ ਬਾਅਦ ਸਰਦੀਆਂ ਵਿੱਚ ਦਸੰਬਰ ਦੇ ਮਹੀਨੇ
ਸੂਰਜ ਸਵੇਰੇ ਕਰੀਬ 9 :08 ਵਜੇ ਚੜ੍ਹੇਗਾ ਪਰ ਸ਼ਾਮ ਨੂੰ ਜਲਦੀ ਹਨੇਰਾ ਨਹੀਂ ਹੋਵੇਗਾ ਅਤੇ ਸੂਰਜ 5 : 14 ਵਜੇ ਡੁੱਬੇਗਾ । ਗਰਮੀਆਂ ਦੇ ਜੂਨ ਮਹੀਨੇ ਵਿੱਚ ਸੂਰਜ ਸਵੇਰੇ 5 : 06 ਵਜੇ ਚੜ੍ਹੇਗਾ ਅਤੇ ਰਾਤ 9 : 22 ਵਜੇ ਛਿਪੇਗਾ । ਸਰਕਾਰ ਦੇ ਇਸ ਕਦਮ ਨੂੰ ਆਮ ਜਨਤਾ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਇਸ ਨਾਲ ਰੋਜ਼ਾਨਾ ਦੀ ਰੁਟੀਨ ਵਿੱਚ ਸਥਿਰਤਾ ਆਵੇਗੀ ।


