ਤੇਲੰਗਾਨਾ ਦੇ ਸਰਕਾਰੀ ਹਸਪਤਾਲ `ਚ ਕੁੱਤੇ ਨੇ ਲਾਸ਼ ਨੂੰ ਨੋਚਿਆ

ਹੈਦਰਾਬਾਦ, 5 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਮਹਿਬੂਬਨਗਰ ਜਿਲੇ ਵਿਖੇ ਇਕ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਕੁੱਤੇ ਵਲੋਂ ਲਾਸ਼ ਦਾ ਹਿੱਸਾ ਨੋਚਣ ਦਾ ਪਤਾ ਚੱਲਿਆ ਹੈ ।

ਕੀ ਸੀ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਤੇਲੰਗਾਨਾ ਦੇ ਮਹਿਬੂਬਨਗਰ ਜਿਲੇ (Mahbubnagar District) `ਚ ਇਕ ਸਰਕਾਰੀ ਹਸਪਤਾਲ ਦੇ ਮੁਰਦਾਘਰ (Mortuary) `ਚ ਇਕ ਕੁੱਤੇ ਨੇ ਇਕ ਵਿਅਕਤੀ ਦੀ ਲਾਸ਼ (Corpse) ਦਾ ਜੋ ਇਕ ਹਿੱਸਾ ਨੋਚ ਕੇ ਕੱਢ ਲਿਆ ਸੀ ਵਾਲੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸੂਬਾ ਸਰਕਾਰ ਨੇ 4 ਅਧਿਕਾਰੀਆਂ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ ਹੈ । ਪੁਲਸ ਨੇ ਦੱਸਿਆ ਕਿ ਝੀਲ `ਚ ਡੁੱਬਣ ਕਾਰਨ ਮਾਰੇ ਗਏ ਇਸ ਵਿਅਕਤੀ ਦੀ ਲਾਸ਼ ਨੂੰ ਸੋਮਵਾਰ ਸਵੇਰੇ ਜ਼ਿਲੇ ਦੇ ਜਾਡਚੇਰਲਾ ਕਸਬੇ ਸਥਿਤ ਸਰਕਾਰੀ ਹਸਪਤਾਲ ਦੇ ਮੁਰਦਾਘਰ `ਚ ਪਹੁੰਚਾਇਆ ਗਿਆ ਸੀ ।

ਕੀ ਆਖਣਾ ਹੈ ਪੁਲਸ ਦਾ

ਵਾਰਡ ਬੁਆਏ ਨੇ ਮੁਰਦਾਘਰ ਨੂੰ ਤਾਲਾ ਲਗਾ ਦਿੱਤਾ ਸੀ ਪਰ ਕੁਝ ਸਮੇਂ ਬਾਅਦ ਉਸ ਨੇ ਅੰਦਰ ਇਕ ਕੁੱਤਾ ਦੇਖਿਆ ਅਤੇ ਫਿਰ ਉਸ ਨੂੰ ਭਜਾ ਦਿੱਤਾ । ਪੁਲਸ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਭਜਾਏ ਜਾਣ ਤੋਂ ਪਹਿਲਾਂ ਕੁੱਤੇ ਨੇ ਫ਼ਰਸ਼ `ਤੇ ਪਈ ਲਾਸ਼ ਦਾ ਇਕ ਹਿੱਸਾ ਨੋਚ ਲਿਆ । ਪੁਲਸ ਮੁਤਾਬਕ ਮੁਰਦਾਘਰ `ਚ ਰੱਖਿਆ ਫਰੀਜ਼ਰ ਕਥਿਤ ਤੌਰ `ਤੇ ਖ਼ਰਾਬ ਸੀ ਅਤੇ ਲਾਸ਼ ਸੁੱਜ ਗਈ ਸੀ, ਇਸ ਲਈ ਉਹ `ਫਰੀਜ਼ਰ` `ਚ ਵੜ ਨਹੀਂ ਰਹੀ ਸੀ ।