ਦੇਵਰੀਆ, 5 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਦੇਵਰੀਆ ਵਿਖੇ ਇਕ ਔਰਤ ਦੇ ਨਸਬੰਦੀ ਕਰਵਾਉਣ ਦੇ ਦੋ ਸਾਲਾਂ ਬਾਅਦ ਗਰਭਵਤੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ।
ਕੀ ਹੈ ਸਮੁੱਚਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਦੇਵਰੀਆ ਜਿਲੇ (Deoria district) `ਚ ਨਸਬੰਦੀ ਕਰਾਉਣ ਤੋਂ 2 ਸਾਲ ਬਾਅਦ ਇਕ ਔਰਤ ਜਿਸਦੇ ਗਰਭਵਤੀ (Pregnant) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਨੇ ਇਸ ਸਬੰਧ `ਚ ਮੁੱਖ ਮੈਡੀਕਲ ਅਫ਼ਸਰ (Chief Medical Officer ਨੂੰ ਸਿਕਾਇਤ ਪੱਤਰ ਦੇ ਕੇ ਮਾਮਲੇ `ਚ ਕਾਰਵਾਈ ਦੀ ਮੰਗ ਕੀਤੀ ਹੈ । ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਤਰਕੁਲਵਾ ਥਾਣਾ ਖੇਤਰ ਦੇ ਇਕ ਪਿੰਡ ਦੀ ਰਹਿਣ ਵਾਲੀ ਔਰਤ ਨੇ ਕਮਿਊਨਿਟੀ ਹੈਲਥ ਸੈਂਟਰ `ਚ 5 ਮਾਰਚ-2024 ਨੂੰ ਆਪਣੀ ਨਸਬੰਦੀ (Sterilization) ਕਰਾਈ ਸੀ ਪਰ ਉਸ ਤੋਂ 2 ਸਾਲ ਬਾਅਦ ਉਹ ਮੁੜ ਗਰਭਵਤੀ ਹੋ ਗਈ ਹੈ ।
ਕੀ ਆਖਿਆ ਮੁੱਖ ਮੈਡੀਕਲ ਅਫਸਰ ਨੇ
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਔਰਤ ਮੁੱਖ ਮੈਡੀਕਲ ਅਫ਼ਸਰ ਕੋਲ ਗਈ ਅਤੇ ਸ਼ਿਕਾਇਤ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ । ਵਧੀਕ ਮੁੱਖ ਮੈਡੀਕਲ ਅਫ਼ਸਰ ਏ. ਕੇ. ਸ਼ਾਹੀ ਨੇ ਇਸ ਸਿਲਸਿਲੇ `ਚ ਦੱਸਿਆ ਕਿ ਨਸਬੰਦੀ ਆਪ੍ਰੇਸ਼ਨ ਤੋਂ ਬਾਅਦ ਇਕ ਤੋਂ 2 ਫੀਸਦੀ ਅਜਿਹੀਆਂ ਸਿਕਾਇਤਾਂ ਮਿਲ ਜਾਂਦੀਆਂ ਹਨ । ਉਨ੍ਹਾਂ ਕਿਹਾ ਕਿ ਜੇਕਰ ਪੀੜਤ ਔਰਤ ਵੱਲੋਂ ਸਮੇਂ ਸਿਰ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਮੁਆਵਜ਼ੇ ਲਈ ਪੱਤਰ-ਵਿਹਾਰ ਕੀਤਾ ਜਾਂਦਾ ਹੈ । ਸ਼ਾਹੀ ਨੇ ਕਿਹਾ ਕਿ ਵਿਭਾਗ ਵੱਲੋਂ ਜੋ ਸੰਭਵ ਹੋਵੇਗਾ, ਔਰਤ ਨੂੰ ਉਹ ਮੁਆਵਜ਼ਾ ਦਿਵਾਇਆ ਜਾਵੇਗਾ ।


