Patiala Help Club Logo

ਡੀ. ਟੀ. ਸੀ. ਇਲੈਕਟ੍ਰਾਨਿਕ ਬਸ ਅੱਗ ਲੱਗਣ ਕਾਰਨ ਹੋਈ ਸੜ ਕੇ ਸੁਆਹ

ਦਿੱਲੀ, 5 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਐਮ. ਬੀ. ਰੋਡ (Delhi M. B. Road) ਤੇ ਡੀ. ਟੀ. ਸੀ. ਇਲੈਕਟ੍ਰਾਨਿਕ ਦੀ ਇਕ ਬਸ ਨੂੰ ਅਚਾਨਕ ਹੀ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਥੋਂ ਕਿਥੇ ਜਾ ਰਹੀ ਸੀ ਬਸ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਦੱਖਣੀ ਵਾਲੇ ਪਾਸੇ ਬਣੇ ਐਮ. ਬੀ. ਰੋਡ ਤੇ ਬੱਤਰਾ ਹਸਪਤਾਲ ਦੇ ਨੇੜੇ ਜਦੋਂ ਇਕ ਡੀ. ਟੀ. ਸੀ. ਇਲੈਕਟ੍ਰਾਨਿਕ ਬਸ (D. T. C. Electronic Bus) ਨੂੰ ਅੱਗ ਲੱਗੀ ਤਾਂ ਚਾਰੋਂ ਪਾਸੇ ਭਾਜੜਾਂ ਪੈ ਗਈਆਂ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਬਸ ਨੂੰ ਆਪਣੇ ਲਪੇਟ ਵਿਚ ਲੈ ਲਿਆ, ਜਿਸ ਕਾਰਨ ਬਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ । ਦੱਸਣਯੋਗ ਹੈ ਕਿ ਉਕਤ ਬਸ ਰੂਟ ਨੰਬਰ-544 ਤੇ ਸੀ ਤੇ ਇਹ ਆਰ. ਕੇ. ਪੁਰਮ ਤੋਂ ਬਦਰਪੁਰ ਬਾਰਡਰ ਜਾ ਰਹੀ ਸੀ ।

ਡਰਾਈਵਰ ਤੇ ਕੰਡਕਟਰ ਦੀ ਮੁਸਤੈਦੀ ਨੇ ਬਚਾਈਆਂ ਕੀਮਤੀ ਜਾਨਾਂ

ਸੂਚਨਾ ਮੁਤਾਬਕ ਜਿਸ ਡੀ. ਟੀ. ਸੀ. ਇਲੈਕਟ੍ਰਾਨਿਕ ਬਸ ਨੂੰ ਅੱਜ ਅੱਗ (Fire) ਲੱਗੀ ਹੈ ਉਸ ਵਿਚ ਬੈਠੀਆਂ ਸਵਾਰੀਆਂ ਦੀਆਂ ਕੀਮਤੀ ਜਾਨਾਂ ਬਸ ਦੇ ਡਰਾਈਵਰ ਅਤੇ ਕੰਡਕਟਰ ਦੀ ਮੁਸਤੈਦੀ ਕਾਰਨ ਬਚ ਗਈਆਂ ਕਿਉਂਕਿ ੍ਉਨ੍ਹਾਂ ਵਲੋਂ ਸਮਾਂ ਰਹਿੰਦੇ ਸਵਾਰੀਆਂ ਨੂੰ ਬਸ ਵਿਚੋੋਂ ਬਾਹਰ ਕੱਢ ਲਿਆ ਗਿਆ ਸੀ । ਬੱਸ ਨੂੰ ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਵਿਭਾਗ (Fire Department) ਦੀ ਟੀਮ ਤੁਰੰਤ ਮੌਕੇ `ਤੇ ਪਹੁੰਚੀ ਅਤੇ ਅੱਗ `ਤੇ ਕਾਬੂ ਪਾ ਲਿਆ । ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ।

Advertisement