ਭਾਰਤ ਸਰਕਾਰ ਨੇ ਦਿੱਤੇ ਐਲ. ਪੀ. ਜੀ. ਦਾ ਉਤਪਾਦਨ ਵਧਾਉਣ ਲਈ ਹੁਕਮ

ਨਵੀਂ ਦਿੱਲੀ, 7 ਮਾਰਚ 2026 : ਮੱਧ-ਪੂਰਬ ਵਿਚ ਚੱਲ ਰਹੀ ਜੰਗ ਦੇ ਚਲਦਿਆਂ ਵਧ ਰਹੇ ਸੰਕਟ ਨੂੰ ਦੇਖਦਿਆਂ ਭਾਰਤ ਸਰਕਾਰ (Government of India) ਨੇ ਐਲ. ਪੀ. ਜੀ. ਗੈਸ ਉਤਪਾਦਨ (Production) ਵਧਾਉਣ ਦੇ ਹੁਕਮ ਦਿੱਤੇ ਹਨ ।

ਕਿਸ ਨੂੰ ਜਾਰੀ ਕੀਤੇ ਗਏ ਹਨ ਹੁਕਮ

ਮਿਲੀ ਜਾਣਕਾਰੀ ਅਨੁਸਾਰ ਜੋ ਹਾਲ ਹੀ ਵਿਚ ਭਾਰਤ ਸਰਕਾਰ ਨੇ ਮੱਧ-ਪੂਰਬ ਵਿਚ ਵਧ ਰਹੇ ਸੰਕਟ ਦੇ ਮੱਦੇਨਜ਼ਰ ਰਸੋਈ ਗੈਸ (Cooking gas) (ਐਲ. ਪੀ. ਜੀ.) ਦਾ ਉਤਪਾਦਨ ਵਧਾਉਣ ਲਈ ਹੁਕਮ ਜਾਰੀ ਕੀਤੇ ਹਨ ਉਹ ਦੇਸ਼ ਦੀਆਂ ਸਾਰੀਆਂ ਰਿਫਾਈਨਰੀਆਂ ਨੂੰ ਜਾਰੀ ਕੀਤੇ ਗਏ ਹਨ ਕਿਉਂਕਿ ਇਰਾਨ-ਇਜ਼ਰਾਇਲ ਜੰਗ ਕਾਰਨ ਸਪਲਾਈ ਚੇਨ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਘਰੇਲੂ ਬਾਜ਼ਾਰ ਵਿਚ ਗੈਸ ਦੀ ਕਮੀ ਪੈ ਸਕਦੀ ਹੈ ।  ਸਰਕਾਰ ਨੇ ਐਮਰਜੈਂਸੀ ਪਾਵਰ ਵਰਤਦਿਆਂ ਰਿਫਾਈਨਰੀਆਂ ਨੂੰ ਪ੍ਰੋਪੇਨ ਅਤੇ ਬਿਊਟੇਨ ਸਿਰਫ ਐਲ. ਪੀ. ਜੀ. ਬਣਾਉਣ ਲਈ ਵਰਤਣ ਦਾ ਹੁਕਮ ਦਿਤਾ ਹੈ ।

ਕਿਸ ਕਾਰਨ ਘੱਟ ਗਈ ਹੈ ਭਾਰਤ ਵਿਚ ਗੈਸ ਦੀ ਸਪਲਾਈ

ਸਰਕਾਰੀ ਤੇਲ ਕੰਪਨੀਆਂ ਆਈ . ਓ. ਸੀ., ਐਚ. ਪੀ. ਸੀ. ਐਲ. ਅਤੇ ਬੀ. ਪੀ. ਸੀ. ਐਲ. ਨੂੰ ਪ੍ਰਾਥਮਿਕਤਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਦੇਸ਼ ਦੇ 33 ਕਰੋੜ ਤੋਂ ਵੱਧ ਐਲ. ਪੀ. ਜੀ. ਉਪਭੋਗਤਾਵਾਂ (LPG users) ਨੂੰ ਸਿਲੰਡਰ ਦੀ ਸਪਲਾਈ ਬਿਨਾ ਰੁਕਾਵਟ ਜਾਰੀ ਰਹੇ । ਹਾਲਾਂਕਿ ਇਸ ਫ਼ੈਸਲੇ ਨਾਲ ਪ੍ਰਾਈਵੇਟ ਕੰਪਨੀਆਂ, ਖ਼ਾਸਕਰ ਰਿਲਾਇੰਸ ਇੰਡਸਟਰੀਜ਼, ਦੇ ਪੈਟਰੋਕੈਮਿਕਲ ਉਤਪਾਦਨ ਤੇ ਨਫ਼ੇ ਉਤੇ ਅਸਰ ਪੈ ਸਕਦਾ ਹੈ । ਇਸੇ ਦੌਰਾਨ, ਕਤਰ ਵਿਚ ਐਲ. ਐਨ. ਜੀ. ਉਤਪਾਦਨ ਰੁਕਣ ਕਾਰਨ ਭਾਰਤ ਵਿਚ ਗੈਸ ਦੀ ਸਪਲਾਈ 40% ਘਟ ਗਈ ਹੈ ।