ਕਾਸਗੰਜ, 7 ਮਾਰਚ 2026 : ਭਾਰਤ ਦੇਸ ਦੇ ਸੂਬੇ ਲਖਨਊ (Lucknow) ਦੇ ਜਿਲਾ ਕਾਸਗੰਜ ਅਧੀਨ ਆਉਂਦੇ ਪਿੰਡ ਭਬੂਪੁਰਾ ਵਿਖੇ ਇਕ ਮਹਿਲਾ (Woman) ਦੀ ਕੁੱਟ-ਕੁਟ ਕੇ ਹੱਤਿਆ ਕੀਤੇ ਜਾਣ ਦਾ ਪਤਾ ਚੱਲਿਆ ਹੈ ।
ਕੌਣ ਹੈ ਉਹ ਔਰਤ ਜਿਸਦੀ ਕੁੱਟ-ਕੁੱਟ ਕੇ ਕਰ ਦਿੱਤੀ ਗਈ ਹੱਤਿਆ
ਕਾਸਗੰਜ ਜਿਲੇ (Kasganj District) ਦੇ ਅਮਾਪੁਰ ਥਾਣਾ ਖੇਤਰ `ਚ ਇਕ ਔਰਤ ਦਾ ਕਥਿਤ ਤੌਰ `ਤੇ ਕੁੱਟ-ਕੁੱਟ ਕੇ ਕਤਲ (Beating to death) ਕਰ ਦਿੱਤਾ ਗਿਆ । ਪੁਲਸ ਅਨੁਸਾਰ ਭਬੂਪੁਰਾ ਪਿੰਡ ਨਿਵਾਸੀ ਰੁਚੀ (35) ਆਪਣੇ ਪਤੀ ਪਵਨ ਕੁਮਾਰ ਅਤੇ 8 ਸਾਲਾ ਬੇਟੇ ਹਾਰਦਿਕ ਨਾਲ ਰਹਿੰਦੀ ਸੀ । ਦੱਸਿਆ ਗਿਆ ਹੈ ਕਿ ਉਸ ਦਾ ਪਤੀ ਲਖਨਊ `ਚ ਇਕ ਨਿੱਜੀ ਕੰਪਨੀ `ਚ ਕੰਮ ਕਰਦਾ ਹੈ ਅਤੇ ਘਟਨਾ ਦੇ ਸਮੇਂ ਉਹ ਘਰ ਨਹੀਂ ਸੀ ।
ਔਰਤ ਦੇ ਪੁੱਤ ਨੇ ਦੱਸਿਆ ਫੋਨ ਕਰਕੇ ਮਾਂ ਦੀ ਕੁਟਮਾਰ ਕੀਤੇ ਜਾਣ ਬਾਰੇ
ਇਸੇ ਦੌਰਾਨ ਬੇਟੇ ਹਾਰਦਿਕ ਨੇ ਫ਼ੋਨ ਕਰ ਕੇ ਦੱਸਿਆ ਕਿ ਉਸ ਦੇ ਤਾਏ ਨੀਰਜ ਅਤੇ ਪਰਿਵਾਰ ਦੇ ਹੋਰ ਮੈਂਬਰ ਉਸ ਦੀ ਮਾਂ ਨੂੰ ਕੁੱਟ ਰਹੇ ਹਨ । ਸੂਚਨਾ ਮਿਲਣ `ਤੇ ਪੁਲਸ ਮੌਕੇ `ਤੇ ਪਹੁੰਚੀ ਅਤੇ ਜ਼ਖਮੀ ਔਰਤ ਨੂੰ ਜਿਲਾ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮੁਲਜ਼ਮ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਹਿਰਾਸਤ `ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।










