ਮਾਮਲਾ 1085 ਕਰੋੜ ਰੁਪਏ ਦੇ ਕਰਜ਼ੇ ਦੀ ਧੋਖਾਦੇਹੀ ਦਾ

ਨਵੀਂ ਦਿੱਲੀ, 9 ਮਾਰਚ 2026 : ਪੀ. ਐਨ. ਬੀ. (P. N. B.) ਦੀ ਸਿਕਾਇਤ ਦੇ ਅਧਾਰ ਤੇ ਕੇਂਦਰੀ ਜਾਂਚ ਏਜੰਸੀ ਵਲੋਂ ਕਰੋੜਾਂ ਦੇ ਕਰਜ਼ੇ ਦੀ ਧੋਖਾਧੜੀ ਦੇ ਮਾਮਲੇ ਵਿਚ ਰਿਲਾਇੰਸ਼ ਮੁਖੀ ਵਿਰੁੱਧ ਕੇੇਸ ਦਰਜ ਕਰਨ ਦਾ ਪਤਾ ਚੱਲਿਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜਾਂਚ ਬਿਊਰੋ (Central Bureau of Investigation) (ਸੀ. ਬੀ. ਆਈ.) ਨੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਿਕਾਇਤ ਦੇ ਆਧਾਰ `ਤੇ ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਮੁਖੀ ਅਨਿਲ ਅੰਬਾਨੀ (Anil Ambani) ਵਿਰੁੱਧ 1085 ਕਰੋੜ ਰੁਪਏ ਦੇ ਕਰਜ਼ੇ ਦੀ ਧੋਖਾਦੇਹੀ ਤੇ ਅਪਰਾਧਿਕ ਸਾਜਿਸ਼ ਦਾ ਨਵਾਂ ਮਾਮਲਾ ਦਰਜ ਕੀਤਾ ਹੈ । ਇਹ ਕਾਰਵਾਈ ਬੈਂਕ ਦੇ ਮੁੱਖ ਪ੍ਰਬੰਧਕ ਸੰਤੋਸ਼ਕ੍ਰਿਸ਼ਨ ਅੰਨਾਵਰਪੂ ਦੀ ਸ਼ਿਕਾਇਤ `ਤੇ ਕੀਤੀ ਗਈ ਹੈ । ਐੱਫ. ਆਈ. ਆਰ. ਅਨੁਸਾਰ ਇਸ `ਚ ਦੋਸ਼ ਲਗਾਇਆ ਗਿਆ ਹੈ ਕਿ 2013 ਤੋਂ 2017 ਦਰਮਿਆਨ ਅਨਿਲ ਅੰਬਾਨੀ ਤੇ ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਉਸ ਸਮੇਂ ਦੇ ਅਧਿਕਾਰੀਆਂ ਨੇ ਕਥਿਤ ਰੂਪ `ਚ ਬੈਂਕ ਨਾਲ 1085 ਕਰੋੜ ਰੁਪਏ ਦੀ ਧੋਖਾਦੇਹੀ ਕੀਤੀ ।

ਬੈਂਕ ਨੇ ਕੀ ਦਾਅਵਾ ਕੀਤਾ

ਰਿਲਾਇੰਸ ਕਮਿਊਨੀਕੇਸ਼ਨਜ਼ ਨੇ ਇਹ ਕਰਜ਼ਾ ਵਾਪਸ ਨਾ ਕਰਨ ਦੇ ਇਰਾਦੇ ਨਾਲ ਹੀ ਲਿਆ ਸੀ । ਬੈਂਕ ਨੇ ਦਾਅਵਾ ਕੀਤਾ ਕਿ ਕੰਪਨੀ ਨੇ ਜਾਣ-ਬੁੱਝ ਕੇ ਬੈਂਕ ਤੋਂ ਲਏ ਫੰਡਾਂ ਦੀ ਵਰਤੋਂ ਹੋਰ ਮੰਤਵਾਂ ਲਈ ਕੀਤੀ । ਇਹ ਧੋਖਾਦੇਹੀ ਤੇ ਭਰੋਸੇ ਦੀ ਅਪਰਾਧਿਕ ਉਲੰਘਣਾ ਹੈ । ਸੀ. ਬੀ. ਆਈ. ਵੱਲੋਂ ਦਰਜ ਇਸ ਐੱਫ. ਆਈ. ਆਰ. `ਚ ਰਿਲਾਇੰਸ ਕਮਿਊਨੀਕੇਸ਼ਨਜ਼ ਤੇ ਅਨਿਲ ਅੰਬਾਨੀ ਦੇ ਨਾਲ ਹੀ ਕੁਝ ਹੋਰ ਲੋਕਾਂ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ ।