ਇਕ ਰੁਪਏ ਵਿਚ ਜੁੱਤੀਆਂ ਦੀ ਆਫਰ ਤੇ ਇਕੱਠੀ ਭੀੜ ਤੇ ਪੁਲਸ ਨੇ ਕੀਤਾ ਲਾਠੀਚਾਰਜ

ਕੋਝੀਕੋਡ, 9 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਕੇਰਲ (Kerala) ਦੇ ਕੋਝੀਕੋਡ ਵਿਚ ਦੁਕਾਨਦਾਰ ਵਲੋਂ ਇਕ ਰੁਪਏ ਵਿਚ ਜੁੱਤੀਆਂ ਦੀ ਆਫਰ ਦਿੱਤੇ ਜਾਣ ਦੇ ਮਾਮਲੇ ਵਿਚ ਭੀੜ ਤੇ ਲਾਠੀਚਾਰਜ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਕੇਰਲ ਦੇ ਕੋਝੀਕੋਡ `ਚ ਮਹਿੰਗੀਆਂ ਜੁੱਤੀਆਂ ਸਿਰਫ਼ ਇਕ `ਰੁਪਏ `ਚ ਦੇਣ ਦੀ ਮਸ਼ਹੂਰੀ ਕਰਨ ਵਾਲੀ ਇਕ ਦੁਕਾਨ ਦੇ ਬਾਹਰ ਐਤਵਾਰ ਸਵੇਰੇ ਭਾਰੀ ਭੀੜ ਇਕੱਠੀ ਹੋ ਗਈ । ਭੀੜ ਨੂੰ ਕਾਬੂ `ਚ ਕਰਨ ਲਈ ਪੁਲਸ ਨੂੰ ਲਾਠੀਚਾਰਜ (Baton charge) ਕਰਨਾ ਪਿਆ । ਵਾਇਰਲ ਮਸ਼ਹੂਰੀ ਤੋਂ ਪ੍ਰਭਾਵਿਤ ਹੋ ਕੇ ਸੈਂਕੜੇ ਗਾਹਕ ਤੜਕੇ ਹੀ ਇਲਾਕੇ `ਚ ਆ ਗਏ, ਜਿਸ ਕਾਰਨ ਹਫੜਾ-ਦਫੜੀ ਮਚ ਗਈ ਤੇ ਆਵਾਜਾਈ `ਚ ਵਿਘਨ ਪੈ ਗਿਆ ।

ਪੁਲਸ ਨੇ ਦੁਕਾਨ ਮਾਲਕ ਨੂੰ ਲੈ ਲਿਆ ਹੈ ਹਿਰਾਸਤ ਵਿਚ

ਪੁਲਸ ਅਨੁਸਾਰ ਦੁਕਾਨਦਾਰ ਨੇ ਪਹਿਲੇ 100 ਗਾਹਕਾਂ ਨੂੰ ਹੀ ਸਿਰਫ਼ ਇਕ ਰੁਪਏ `ਚ ਜੁੱਤੀਆਂ ਦੇਣ ਦੀ ਗੱਲ ਕਹੀ ਸੀ । ਇਸ ਕਾਰਨ ਭੀੜ ਰਾਤ 2 ਵਜੇ ਹੀ ਇਕੱਠੀ ਹੋਣ ਲੱਗ ਪਈ । ਵਾਇਨਾਡ ਵਰਗੇ ਜਿਲਿਆਂ ਦੇ ਵੀ ਲੋਕ ਆਏ ਸਨ । ਸਥਿਤੀ ਦੇ ਕਾਬੂ ਤੋਂ ਬਾਹਰ ਹੋਣ `ਤੇ ਪੁਲਸ ਨੂੰ ਦਖਲ ਦੇਣਾ ਪਿਆ । ਇਲਾਕੇ `ਚ ਤਣਾਅ ਪੈਦਾ ਕਰਨ ਦੇ ਦੋਸ਼ ਹੇਠ ਦੁਕਾਨ ਦੇ ਮਾਲਕ ਨੂੰ ਹਿਰਾਸਤ (Detention) `ਚ ਲੈ ਲਿਆ ਗਿਆ ਹੈ ।