ਨਵੀਂ ਦਿੱਲੀ: 10 ਮਾਰਚ 2026 : ਮਧ ਪੂਰਬ (Middle East) ਵਿਚ ਚੱਲ ਰਹੀ ਭਿਆਨਕ ਜੰਗ ਦਰਮਿਆਨ ਭਾਰਤ ਵਿਚ ਵਧਦੇ ਜਾ ਰਹੇ ਐਲ. ਪੀ. ਜੀ. (LPG) ਸੰਕਟ ਦੇ ਚਲਦਿਆਂ ਰੈਸਟੋਰੈਂਟ ਤੇ ਢਾਬੇ (Restaurants and dhabas) ਬੰਦ ਹੋਣ ਕੰਢੇ ਪਹੁੰਚ ਰਹੇ ਹਨ ।
ਸਰਕਾਰ ਨੇ ਕੀ ਚੁੱਕਿਆ ਹੈ ਕਦਮ
ਮਿਲੀ ਜਾਣਕਾਰੀ ਅਨੁਸਾਰ ਐਲ. ਪੀ. ਜੀ. ਗੈਸ ਦੇ ਮੱਧ ਪੂਰਬ ਵਿਚ ਚੱਲ ਰਹੀ ਜੰਗ ਦੌਰਾਨ ਜੋ ਸਪਲਾਈ ਸੰਕਟ ਪੈਦਾ ਹੋਇਆ ਹੈ ਦੇ ਚਲਦਿਆਂ ਜਿਥੇ ਇਸ ਦਾ ਅਸਰ ਰੈਸਟੋਰੈਂਟ ਤੇ ਢਾਬਿਆਂ ਦੇ ਬੰਦ ਹੋਣ ਕੰਢੇ ਵਲ ਪੈ ਰਿਹਾ ਹੈ, ਉਥੇ ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਕੇਂਦਰੀ ਤੇਲ ਮੰਤਰਾਲਾ (Union Ministry of Oil) ਵਲੋਂ ਵਪਾਰਕ ਗੈਸ ਦੀ ਕਮੀ ਨੂੰ ਦੂਰ ਕਰਨ ਲਈ ਤੇਲ ਮਾਰਕੀਟਿੰਗ ਕੰਪਨੀਆਂ ਦੇ ਤਿੰਨ ਕਾਰਜਕਾਰੀ ਨਿਰਦੇਸ਼ਕਾਂ ਦੀ ਇਕ ਵਿਸ਼ੇਸ਼ ਕਮੇਟੀ ਦਾ ਗਠਨ ਵੀ ਕੀਤਾ ਹੈ । ਦੱਸਣਯੋਗ ਹੈ ਕਿ ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਕਾਰਨ ਸਾਊਦੀ ਅਰਬ ਵਰਗੇ ਦੇਸ਼ਾਂ ਤੋਂ ਹੋਣ ਵਾਲਾ 85-90% ਆਯਾਤ ਰੁਕ ਗਿਆ ਹੈ ।
ਦੇਸ਼ ਵਿਚ ਸਾਲਾਨਾ ਕਿੰਨੀ ਮਿਲੀਅਨ ਟਨ ਗੈਸ ਦੀ ਹੁੰਦੀ ਹੈ ਖਪਤ
ਜਾਣਕਾਰੀ ਮੁਤਾਬਕ ਭਾਰਤ ਦੇਸ਼ ਜੋ ਕਿ ਆਪਣੀ ਕੁੱਲ ਐਲ. ਪੀ. ਜੀ. ਦੀ ਮੰਗ ਦਾ 62 ਫੀਸਦੀ ਹਿੱਸਾ ਦੂਜੇ ਦੇਸ਼ਾਂ ਤੋਂ ਮੰਗਵਾਉਂਦਾ ਹੈ, ਉਥੇ ਹੀ ਦੇਸ਼ ਵਿੱਚ ਸਾਲਾਨਾ ਗੈਸ ਦੀ ਖਪਤ 31. 3 ਮਿਲੀਅਨ ਟਨ ਹੁੰਦੀ ਹੈ, ਜਿਸ ਵਿਚੋਂ 87 ਫੀਸਦੀ ਘਰੇਲੂ ਰਸੋਈਆਂ ਅਤੇ 13 ਫੀਸਦੀ ਵਪਾਰਕ ਅਦਾਰਿਆਂ (ਹੋਟਲ, ਰੈਸਟੋਰੈਂਟ) ਵਿੱਚ ਵਰਤੀ ਜਾਂਦੀ ਹੈ । ਸਪਲਾਈ ਘਟਣ ਕਾਰਨ ਸਰਕਾਰ ਨੇ ਘਰੇਲੂ ਰਸੋਈ ਗੈਸ (Domestic cooking gas) ਨੂੰ ਤਰਜੀਹ ਦਿੱਤੀ ਹੈ, ਜਿਸ ਕਾਰਨ ਵਪਾਰਕ ਖੇਤਰ ਵਿੱਚ ਹਾਹਾਕਾਰ ਮਚ ਗਈ ਹੈ ।


