Patiala Help Club Logo

ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਕਾਰਨ ਵੱਖ-ਵੱਖ ਕਾਰੋਬਾਰ ਪ੍ਰਭਾਵਿਤ

ਮੱਧ ਪ੍ਰਦੇਸ਼, 11 ਮਾਰਚ 2026 : ਅਮਰੀਕਾ-ਇਜ਼ਰਾਈਲ ਵਲੋ ਈਰਾਨ ਨਾਲ ਸ਼ੁਰੂ ਕੀਤੀ ਗਈ ਜੰਗ ਕਾਰਨ ਪਿਛਲੇ ਦੋ ਦਿਨਾਂ ਤੋਂ ਭੋਪਾਲ (Bhopal) ਵਿਖੇ ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਨਹੀਂ ਹੋਈ ਹੈ ।

ਕੀ ਅਸਰ ਪੈ ਰਿਹਾ ਸਪਲਾਈ ਨਾ ਹੋਣ ਕਾਰਨ

ਮਿਲੀ ਜਾਣਕਾਰੀ ਅਨੁਸਾਰ ਜੋ ਭਾਰਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੋ ਇਲਾਵਾ ਮੱਧ ਪ੍ਰਦੇਸ਼ ਦੇ ਭੋਪਾਲ ਵਿਖੇ ਜੋ ਬੀਤੇ ਦੋ ਦਿਨਾਂ ਤੋਂ ਵਪਾਰਕ ਗੈੈਸ ਸਿਲੰਡਰਾਂ (Commercial gas cylinders) ਦੀ ਸਪਲਾਈ ਨਹੀਂ ਹੋਈ ਹੈ ਦੇ ਕਾਰਨ ਵੱਖ-ਵੱਖ ਕਾਰੋਬਾਰ ਤੇ ਕਾਰੋਬਾਰੀ ਦੋਵੇਂ ਹੀ ਪ੍ਰਭਾਵਿਤ ਹੋ ਰਹੇ ਹਨ । ਦੱਸਣਯੋਗ ਹੈ ਕਿ ਹੋਟਲ, ਰੈਸਟੋਰੈਂਟ ਅਤੇ ਵਿਆਹ ਦੇ ਕਾਰੋਬਾਰਾਂ ਤੋਂ ਇਲਾਵਾ, ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦੇ ਕਾਰੀਗਰ ਅਤੇ ਗਲੀ ਵਿਕਰੇਤਾ ਵੀ ਸੰਕਟ ਦਾ ਸਾਹਮਣਾ ਕਰ ਰਹੇ ਹਨ ।

ਕੀ ਆਖਿਆ ਸਰਾਫਾ ਐਸੋਸੀਏਸ਼ਨ ਨੇ

ਵਪਾਰਕ ਗੈਸ ਸਿਲੰਡਰਾਂ ਕਾਰਨ ਪ੍ਰਭਾਵਿਤ ਹੋਏ ਵੱਖ-ਵੱਖ ਕਾਰੋਬਾਰਾਂ (Various businesses) ਵਿਚੋਂ ਸੋਨੇ ਦਾ ਕਾਰੋਬਾਰ ਕਰ ਰਹੇ ਭੋਪਾਲ ਸਰਾਫਾ ਐਸੋਸੀਏਸ਼ਨ ਦੇ ਨਵਨੀਤ ਅਗਰਵਾਲ ਨੇ ਕਿਹਾ ਕਿ ਸ਼ਹਿਰ ਵਿੱਚ ਲਗਭਗ 3 ਹਜ਼ਾਰ ਕਾਰੀਗਰ ਕੰਮ ਕਰਦੇ ਹਨ । ਹਰੇਕ ਕਾਰੀਗਰ ਨੂੰ ਪ੍ਰਤੀ ਮਹੀਨਾ ਔਸਤਨ ਤਿੰਨ ਸਿਲੰਡਰਾਂ ਦੀ ਲੋੜ ਹੁੰਦੀ ਹੈ । ਨਵਨੀਤ ਅਗਰਵਾਲ ਦੇ ਅਨੁਸਾਰ ਸਰਾਫਾ ਵਪਾਰ ਪ੍ਰਤੀ ਮਹੀਨਾ ਲਗਭਗ 9 ਹਜ਼ਾਰ ਸਿਲੰਡਰਾਂ ਦੀ ਵਰਤੋਂ ਕਰਦਾ ਹੈ ਯਾਨੀ ਕਿ ਰੋਜ਼ਾਨਾ ਲਗਭਗ 300 ਸਿਲੰਡਰਾਂ ਦੀ ਲੋੜ ਹੁੰਦੀ ਹੈ ।

ਖੁਰਾਕ ਵਿਭਾਗ ਦੇ ਅਧਿਕਾਰੀਆਂ ਨੇ ਕੀ ਅਪੀਲ ਕੀਤੀ ਹੈ

ਕਾਰੋਬਾਰ ਵਿਚ ਇਸਤੇਮਾਲ ਹੋਣ ਵਾਲੇ ਗੈਸ ਸਿਲੰਡਰਾਂ ਦੀ ਸ਼ਾਰਟੇਜ ਤੇ ਬੋਲਦਿਆਂ ਖੁਰਾਕ ਵਿਭਾਗ ਦੇ ਅਧਿਕਾਰੀਆਂ ਨੇ ਲੱਕੜ, ਕੋਲਾ ਅਤੇ ਭੱਠੀ ਦੇ ਬਾਲਣ ਵਰਗੇ ਰਵਾਇਤੀ ਬਾਲਣਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ । ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਲੱਕੜ, ਕੋਲਾ, ਲੱਕੜ ਅਤੇ ਭੱਠੀ ਦੇ ਬਾਲਣ ਵਰਗੇ ਰਵਾਇਤੀ ਬਾਲਣਾਂ ਨੂੰ ਸਾੜਨ ਨਾਲ ਪ੍ਰਦੂਸ਼ਣ ਹੁੰਦਾ ਹੈ, ਇਸ ਲਈ 10 ਹਜ਼ਾਰ ਰੁਪਏ ਤੱਕ ਦੇ ਜੁਰਮਾਨੇ ਦਾ ਪ੍ਰਬੰਧ ਹੈ ।

ਕੈਟਰਿੰਗ ਐਸੋਸੀਏਸ਼ਨ ਨੇ ਮੀਟਿੰਗ ਵਿਚ ਕੀ ਫ਼ੈਸਲਾ ਕੀਤਾ

ਫੂਡ ਕੰਟਰੋਲਰ ਐਮ. ਐਲ. ਮਾਰੂ ਨੇ ਕਿਹਾ ਕਿ ਅੰਤਰਰਾਸ਼ਟਰੀ ਸਮੱਸਿਆ ਕਾਰਨ ਵਪਾਰਕ ਐਲ. ਪੀ. ਜੀ. ਸਿਲੰਡਰਾਂ `ਤੇ ਪਾਬੰਦੀ ਤੋਂ ਬਾਅਦ ਮੰਗਲਵਾਰ ਨੂੰ ਕੇਟਰਿੰਗ ਐਸੋਸੀਏਸ਼ਨ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਕੇਟਰਿੰਗ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਐਲ. ਪੀ. ਜੀ. ਸਿਲੰਡਰਾਂ (LPG cylinders) ਦੀ ਬਜਾਏ ਰਵਾਇਤੀ ਬਾਲਣ ਸਰੋਤਾਂ ਨੂੰ ਅਪਣਾਉਣ ਦੀ ਸਲਾਹ ਦਿੱਤੀ ਗਈ ।

Advertisement