Patiala Help Club Logo

ਸਮੱਗਲਿੰਗ ਕਰਨ ਵਾਲੇ ਗਿਰੋਹ ਕੋਲੋਂ ਹੋਇਆ ਸੋਨਾ-ਚਾਂਦੀ ਤੇ ਨਕਦੀ ਬਰਾਮਦ

ਨਵੀਂ ਦਿੱਲੀ, 16 ਮਾਰਚ 2026 : ਦਿੱਲੀ ਤੇ ਕੋਲਕਾਤਾ (Delhi and Kolkata) ਵਿਚਾਲੇ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਇਕ ਸੰਗਠਿਤ ਗਿਰੋਹ (Organized gang) ਦਾ ਪਰਦਾਫਾਸ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਨੇ ਕੀਤਾ ਹੈ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼

ਮਿਲੀ ਜਾਣਕਾਰੀ ਜਿਹੜੇ ਸੰਗਠਿਤ ਗਿਰੋਹ ਵਲੋਂ ਦਿੱਲੀ ਤੇ ਕੋਲਕਾਤਾ ਵਿਚਾਲੇ ਸੋਨੇ ਦੀ ਸਮੱਗਲਿੰਗ (Gold smuggling) ਕੀਤੀ ਜਾਂਦੀ ਸੀ ਦਾ ਪਰਦਾਫਾਸ਼ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਵਲੋਂ ਕੀਤਾ ਗਿਆ ਹੈ । ਡੀ. ਆਰ. ਆਈ. ਵਲੋਂ ਪਾਈ ਗਈ ਉਕਤ ਕਾਰਵਾਈ ਦੌਰਾਨ ਡੀ. ਆਰ. ਆਈ. ਨੇ 14.13 ਕਰੋੜ ਰੁਪਏ ਦਾ ਸੋਨਾ, ਚਾਂਦੀ ਤੇ ਨਕਦੀ ਬਰਾਮਦ ਕੀਤੀ । ਇਸ ਸਬੰਧੀ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਕਸਟਮ ਐਕਟ, 1962 ਅਧੀਨ ਕੀਤੀ ਗਈ ।

ਡੀ. ਆਰ. ਆਈ. ਨੇ ਕੀਤੀ ਸੀ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ

ਮਿਲੀ ਖਾਸ ਖੁਫੀਆ ਜਾਣਕਾਰੀ ਦੇ ਆਧਾਰ `ਤੇ ਡੀ. ਆਰ. ਆਈ. (D. R. I.) ਇਹ ਕਾਰਵਾਈ ਸ਼ੁਰੂ ਕੀਤੀ ਸੀ । ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਸਮੱਗਲ ਕੀਤਾ ਗਿਆ ਸੋਨਾ ਰੇਲਗੱਡੀ ਰਾਹੀਂ ਰਾਸ਼ਟਰੀ ਰਾਜਧਾਨੀ ਲਿਆਂਦਾ ਜਾ ਰਿਹਾ ਹੈ ।  ਜਾਣਕਾਰੀ `ਤੇ ਕਾਰਵਾਈ ਕਰਦਿਆਂ ਅਧਿਕਾਰੀਆਂ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ `ਤੇ ਕੋਲਕਾਤਾ ਤੋਂ ਰੇਲਗੱਡੀ ਰਾਹੀਂ ਆਉਣ ਵਾਲੇ ਇਕ ਮੁਸਾਫਰ ਨੂੰ ਰੋਕਿਆ ।

ਸੋਨੇ ਸਮੇਤ ਗ੍ਰਿ਼ਫ਼ਤਾਰ ਕੀਤੇ ਗਏ ਵਿਅਕਤੀਆਂ ਤੋਂ ਕੀਤੀ ਜਾ ਰਹੀ ਹੈ ਪੁੱਛਗਿੱਛ

ਜਾਂਚ ਕਰਨ `ਤੇ ਉਸ ਕੋਲੋਂ ਵਿਦੇਸ਼ੀ ਨਿਸ਼ਾਨਾਂ ਵਾਲਾ ਸੋਨਾ ਮਿਲਿਆ । ਇਸ ਨੂੰ ਸਟੇਸ਼ਨ ਦੇ ਬਾਹਰ ਇਕ ਵਿਅਕਤੀ ਨੂੰ ਸੌਂਪਿਆ ਜਾਣਾ ਸੀ । ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਗਈ। ਇਸ ਤੋਂ ਜਾਂਚ ਦਿੱਲੀ ਦੀਆਂ ਹੋਰ ਥਾਵਾਂ `ਤੇ ਪਹੁੰਚ ਗਈ । 4 ਹੋਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ।

Advertisement