ਚੈਕ ਬਾਊਂਸ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਸੁਣਾਈ ਦੋ-ਦੋ ਸਾਲ ਦੀ ਸਜ਼ਾ

ਡੇਰਾਬੱਸੀ, 17 ਮਾਰਚ 2026 : ਪੰਜਾਬ ਦੇ ਸ਼ਹਿਰ ਡੇਰਾਬਸੀ (Dera Bassi) ਦੀ ਮਾਨਯੋਗ ਅਦਾਲਤ ਨੇ ਕਰੋੜਾਂ ਰੁਪਏ ਦੇ ਚੈਕ ਬਾਊਂਸ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰੰ ਦੋ-ਦੋ ਸਾਲ ਦੀ ਸਜ਼ਾ ਸੁਣਾਈ ਹੈ ।

ਕੌਣ ਹਨ ਤਿੰਨੋ ਜਣੇੇ

ਮਿਲੀ ਜਾਣਕਾਰੀ ਅਨੁਸਾਰ ਕਰੋੜਾਂ ਰੁਪਏ ਦੇ ਚੈਕ ਬਾਊਂਸ ਮਾਮਲੇ ਵਿਚ ਜੋ ਡੇਰਾਬਸੀ ਦੀ ਅਦਾਲਤ (Court) ਨੇ ਤਿੰਨ ਵਿਅਕਤੀਆਂ ਨੂੰ ਦੋ-ਦੋ ਸਾਲ ਦੀ ਸਜ਼ਾ (Two-year sentence) ਸੁਣਾਈ ਹੈ ਵਿਚ ਸ਼ਾਹਬਾਜ ਸਿੰਘ ਸੋਹੀ, ਜਤਿੰਦਰ ਸਿੰਘ ਨੋਨੀ ਅਤੇ ਨਛੱਤਰ ਸਿੰਘ ਸ਼ਾਮਲ ਹਨ । ਇਸਦੇ ਨਾਲ ਹੀ 10-10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆਗਿਆ ਹੈ। ਦੱਸਣਯੋਗ ਹੈ ਕਿ ਸ਼ਾਹਬਾਜ ਸਿੰਘ ਸੋਹੀ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਦੇ ਪਤੀ ਹਨ । ਜਾਣਕਾਰੀ ਮੁਤਾਬਕ ਮੌਕੇ ਤੇ ਹੀ ਜ਼ਮਾਨਤ ਰਾਸ਼ੀ ਭਰ ਕੇ ਉਨ੍ਹਾਂ ਵਲੋਂ ਜ਼ਮਾਨਤ ਵੀ ਲੈ ਲਈ ਗਈ ।

ਕੀ ਹੈ ਸਮੁੱਚਾ ਮਾਮਲਾ

ਸਿਕਾਇਤਕਰਤਾ ਕਮਲਜੀਤ ਸਿੰਘ ਕਾਮਾ (ਜ਼ੀਰਕਪੁਰ ਦੇ ਸਾਬਕਾ ਸਰਪੰਚ ਜਸਪਾਲ ਸਿੰਘ ਦੇ ਭਰਾ) ਨੇ 2018 ਵਿੱਚ ਅਦਾਲਤ ਵਿੱਚ ਕੇਸ ਦਰਜ ਕਰਵਾਇਆ ਸੀ । ‘ਮੈਸਰਜ਼ ਪਲੈਟੀਨਮ ਸਮਾਰਟ ਬਿਲਡਕਾਨ’ ਦੇ ਤਿੰਨਾਂ ਪਾਰਟਨਰਾਂ ਨੇ ਰਾਜਪੁਰਾ ਵਿੱਚ ਪ੍ਰੋਜੈਕਟ ਲਈ ਕਰੋੜਾਂ ਰੁਪਏ ਦੇ ਪਲਾਟ ਵੇਚਣ ਦਾ ਸੌਦਾ ਤੈਅ ਕੀਤਾ ਸੀ ਪਰ ਸੌਦਾ ਪੂਰਾ ਨਾ ਹੋਣ `ਤੇ ਦਿੱਤੇ ਗਏ ਸਾਢੇ ਤਿੰਨ ਕਰੋੜ ਰੁਪਏ ਦੇ ਚੈੱਕ ਬਾਊਂਸ ਹੋ ਗਏ । ਸਿਕਾਇਤਕਰਤਾ ਪੱਖ ਮਜ਼ਬੂਤ ਸਾਬਤ ਹੋਣ `ਤੇ ਅਦਾਲਤ ਨੇ ਇਹ ਫੈਸਲਾ ਸੁਣਾਇਆ । ਸਿ਼ਕਾਇਤ ਪੱਖ ਦੇ ਵਕੀਲ ਭਾਰਤ ਜੋਸ਼ੀ ਨੇ ਦੱਸਿਆ ਕਿ ਲੰਬੀ ਸੁਣਵਾਈ ਤੋਂ ਬਾਅਦ ਇਹ ਫੈਸਲਾ ਆਇਆ ਹੈ । ਕਮਲਜੀਤ ਸਿੰਘ ਕਾਮਾ ਨੇ ਕਿਹਾ ਕਿ ਤਿੰਨਾਂ ਨੇ ਯੋਜਨਾਬੱਧ ਤਰੀਕੇ ਨਾਲ ਠੱਗੀ ਕੀਤੀ ਸੀ ਅਤੇ ਉਹ ਸਜ਼ਾ ਮਿਲਣ `ਤੇ ਹੀ ਸਾਹ ਲਵੇਗਾ ।