ਇਸਲਾਮਿਕ ਸਟੇਟ ਨੇ ਦਿੱਤਾ ਭਾਰਤ ਅਤੇ ਹੋਰ ਥਾਵਾਂ ਤੇ ਹਿੰਦੂਆਂ `ਤੇ ਹਮਲਿਆਂ ਦਾ ਸੱਦਾ

ਵਾਸਿ਼ੰਗਟਨ, 18 ਮਾਰਚ 2026 : ਇਸਲਾਮਿਕ ਸਟੇਟ (Islamic State) ਨਾਮ ਦੇ ਇਕ ਸੰਗਠਨ ਵਲੋਂ ਭਾਰਤ ਅਤੇ ਦੱਖਣੀ ਏਸ਼ੀਆ (India and South Asia) ਵਿਚ ਹਿੰਦੂਆਂ ਤੇ ਹਮਲੇ ਕਰਨ ਦਾ ਸੱਦਾ ਦਿੱਤੇ ਜਾਣ ਦਾ ਪਤਾ ਚੱਲਿਆ ਹੈ ।

ਕੀ ਜਾਣਕਾਰੀ ਹੈ ਸੀ. ਈ. ਪੀ. ਦੀ ਰਿਪੋਰਟ ਵਿਚ

`ਕਾਊਂਟਰ ਐਕਸਟ੍ਰੀਮਿਜ਼ਮ ਪ੍ਰਾਜੈਕਟ` (ਸੀ. ਈ. ਪੀ.) ਦੀ ਇਕ ਨਵੀਂ ਰਿਪੋਰਟ ਅਨੁਸਾਰ ਆਈ. ਐੱਸ. ਆਈ. ਐੱਸ. ਨਾਲ ਜੁੜੇ ਕੱਟੜਪੰਥੀ ਨੈੱਟਵਰਕ ਨੇ ਭਾਰਤ ਅਤੇ ਪੂਰੇ ਦੱਖਣੀ ਤੇ ਦੱਖਣ-ਪੂਰਬੀ ਏਸ਼ੀਆ ਵਿਚ ਹਿੰਦੂਆਂ ਖਿਲਾਫ ਹਮਲੇ (Attacks against Hindus) ਕਰਨ ਦਾ ਸੱਦਾ ਦਿੱਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਵਿਚ ਹਾਲ ਹੀ ਵਿਚ ਹੋਈ ਹਿੰਸਾ ਦੀ ਸ਼ਲਾਘਾ ਕੀਤੀ ਹੈ ਅਤੇ ਆਪਣੀ ਆਨ-ਲਾਈਨ ਭਰਤੀ ਮੁਹਿੰਮ ਦਾ ਵਿਸਥਾਰ ਕੀਤਾ ਹੈ ।

ਹੋਰ ਕੀ ਕੀ ਦੱਸਿਆ ਗਿਆ ਹੈ ਰਿਪੋੋਰਟ ਵਿਚ

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਆਈ. ਐੱਸ. ਆਈ. ਐੱਸ. (I. S. I. S.) ਦੇ ਆਨ-ਲਾਈਨ ਸਮਰਥਕਾਂ ਨੇ 7 ਮਾਰਚ ਨੂੰ ਨਿਊਯਾਰਕ ਵਿਚ ਗ੍ਰੇਸੀ ਮੈਂਸ਼ਨ ਕੋਲ ਹਮਲੇ ਦੀ ਕੋਸਿ਼ਸ਼ ਅਤੇ 12 ਮਾਰਚ ਨੂੰ ਓਲਡ ਡੋਮੀਨੀਅਨ ਯੂਨੀਵਰਸਿਟੀ ਵਿਚ ਹੋਈ ਗੋਲੀਬਾਰੀ ਦਾ ਜਸ਼਼ਨ ਮਨਾਇਆ । ਰਿਪੋਰਟ ਮੁਤਾਬਕ ਇਨ੍ਹਾਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਨ ਅਤੇ ਹੋਰ ਹਿੰਸਾ ਨੂੰ ਉਤਸ਼ਾਹਿਤ ਕਰਨ ਲਈ ਕੱਟੜਪੰਥੀ ਮੈਸੇਜਿੰਗ ਪਲੇਟਫਾਰਮਾਂ ਦੀ ਵਰਤੋਂ ਕੀਤੀ ਗਈ ।

ਆਈ. ਐਸ. ਆਈ. ਐਸ. ਸਮਰਥਕ ਨੇ ਕੀ ਪੋਸਟ ਸਾਂਝੀ ਕੀਤੀ ਸੀ

ਰਿਪੋਰਟ ਨੇ ਭਾਰਤ ਅਤੇ ਇਸ ਖੇਤਰ ਲਈ ਇਕ ਸਿੱਧੇ ਖ਼ਤਰੇ ਵੱਲ ਇਸ਼ਾਰਾ ਕੀਤਾ ਹੈ । 9 ਮਾਰਚ ਨੂੰ ਆਈ. ਐੱਸ. ਆਈ. ਐੱਸ. ਸਮਰਥਕ ਇਕ ਉਪਭੋਗਤਾ ਨੇ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰਨ ਦੀ ਪੋਸਟ ਪਾਈ । ਇਸ ਸੰਦੇਸ਼ ਵਿਚ ਵਿਸ਼ੇਸ਼ ਤੌਰ `ਤੇ ਬੰਗਲਾਦੇਸ਼, ਮਿਆਂਮਾਰ ਅਤੇ ਭਾਰਤ ਦੇ ਸੂਬਿਆਂ- ਪੱਛਮੀ ਬੰਗਾਲ, ਅਸਾਮ, ਤ੍ਰਿਪੁਰਾ ਅਤੇ ਮਣੀਪੁਰ ਦਾ ਜਿ਼ਕਰ ਕੀਤਾ ਗਿਆ ਸੀ।