ਅਨਿਲ ਅੰਬਾਨੀ ਤੋਂ ਦੂਜੇ ਦਿਨ ਵੀ ਸੀ. ਬੀ. ਆਈ. ਨੇ ਕੀਤੀ ਪੁੱਛਗਿੱਛ

ਨਵੀਂ ਦਿੱਲੀ, 21 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਦੂਸਰੇ ਦਿਨ ਵੀ ਸੀ. ਬੀ. ਆਈ. ਵਲੋਂ ਧੋਖਾਧੜੀ ਮਾਮਲੇ (Fraud cases) ਵਿਚ ਪੁੱਛਗਿੱਛ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਮਾਮਲੇ ਵਿਚ ਕੀਤੀ ਗਈ ਹੈ ਅਨਿਲ ਤੋਂ ਪੁੱਛਗਿੱਛ

ਸੀ. ਬੀ. ਆਈ. (C. B. I.) ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਸਿਕਾਇਤ `ਤੇ ਦਰਜ 2,929 ਕਰੋੜ ਰੁਪਏ ਦੇ ਧੋਖਾਦੇਹੀ ਮਾਮਲੇ ਦੇ ਸਬੰਧ `ਚ ਉਦਯੋਗਪਤੀ ਅਨਿਲ ਅੰਬਾਨੀ (Anil Ambani) ਤੋਂ ਲਗਾਤਾਰ ਦੂਜੇ ਦਿਨ ਵੀ ਪੁੱਛਗਿੱਛ (Inquiry) ਕੀਤੀ । ਅਧਿਕਾਰੀਆਂ ਨੇ ਦੱਸਿਆ ਕਿ ਅਨਿਲ ਸਵੇਰੇ ਕਰੀਬ 10 ਵਜੇ ਏਜੰਸੀ ਦੇ ਮੁੱਖ ਦਫ਼ਤਰ ਪਹੁੰਚੇ ।

ਕੀ ਆਖਿਆ ਅਧਿਕਾਰੀਆਂ ਨੇ

ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਬੈਂਕ ਵੱਲੋਂ ਕੰਪਨੀ ਨੂੰ ਜਾਰੀ ਕੀਤੇ ਗਏ ਕਰਜ਼ਾ ਫੰਡ `ਚ ਧਨ ਦੇ ਕਥਿਤ ਹੇਰਫੇਰ, ਘਪਲੇ ਅਤੇ ਹੋਰ ਬੇਨਿਯਮੀਆਂ ਦੇ ਸਬੰਧ `ਚ ਅਨਿਲ ਅੰਬਾਨੀ ਤੋਂ ਜਵਾਬ ਮੰਗਿਆ ਸੀ । ਅੰਬਾਨੀ ਦੇ ਬੁਲਾਰੇ ਨੇ ਵੀਰਵਾਰ ਨੂੰ ਇਕ ਬਿਆਨ `ਚ ਕਿਹਾ ਸੀ ਕਿ ਇਸ ਪੇਸ਼ੀ ਤੋਂ ਅੰਬਾਨੀ ਦੀ ਇਹ ਵਚਨਬੱਧਤਾ ਪ੍ਰਗਟ ਹੁੰਦੀ ਹੈ ਕਿ ਉਹ ਇਸ ਮਾਮਲੇ ’ਚ ਸਾਰੀਆਂ ਏਜੰਸੀਆਂ ਨਾਲ ਪੂਰਨ ਸਹਿਯੋਗ ਕਰਨਗੇ । ਸੀ. ਬੀ. ਆਈ. ਨੇ ਅੰਬਾਨੀ ਅਤੇ `ਆਰਕਾਮ` ਦੇ ਖਿਲਾਫ ਅਪਰਾਧਿਕ ਸਾਜਿਸ਼, ਧੋਖਾਦੇਹੀ ਅਤੇ ਅਪਰਾਧਿਕ ਵਿਸ਼ਵਾਸਘਾਤ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ ।