ਕੋਚੀ, 23 ਮਾਰਚ 2026 : ਕੇਰਲ (Kerala) ਦੇ ਕਲੂਰ `ਚ ਇਕ ਲੋਕਪ੍ਰਿਯ ਮਲਿਆਲਮ ਫਿਲਮ ਅਦਾਕਾਰਾ ਨਾਲ ਛੇੜਛਾੜ (Teasing) ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਪੁਲਸ ਨੇ ਇਹ ਜਾਣਕਾਰੀ ਦਿੱਤੀ ।
ਕੌਣ ਹੈ ਇਹ ਵਿਅਕਤੀ
ਉਸ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਕਥਰੀਕਡਾਵ ਦੇ ਰਹਿਣ ਵਾਲੇ ਵਿਬਿਨ ਰਾਏ (Vibin Roy) ਵਜੋਂ ਹੋਈ ਹੈ । ਪੁਲਸ ਅਨੁਸਾਰ ਇਹ ਘਟਨਾ ਉਸ ਸਮੇਂ ਸ਼ਾਮ ਨੂੰ ਹੋਈ ਜਦੋਂ ਅਦਾਕਾਰਾ ਕਾਲੂਰ ਦੇ ਸਟੇਡੀਅਮ ਲਿੰਕ ਰੋਡ `ਤੇ ਇਕ ਦੁਕਾਨ ਵੱਲ ਜਾ ਰਹੀ ਸੀ । ਪੁਲਸ ਨੇ ਦੱਸਿਆ ਕਿ ਰਾਏ ਨੇ ਪੀੜਤਾ ਦਾ ਪਿੱਛਾ ਕੀਤਾ ਅਤੇ ਉਸ ਨਾਲ ਛੇੜਛਾੜ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ।
ਪੀੜ੍ਹਤਾ ਦੀ ਸਿ਼ਕਾਇਤ ਤੋਂ ਬਾਅਦ ਕੀਤਾ ਗਿਆ ਸੀ ਕੇਸ ਦਰਜ
ਬਾਅਦ `ਚ ਪੀੜਤਾ ਨੇ ਪੁਲਸ `ਚ ਸਿ਼ਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪਲਾਰੀਵੱਟਮ ਥਾਣੇ `ਚ ਮਾਮਲਾ ਦਰਜ (Case registered) ਕੀਤਾ ਗਿਆ । ਪੁਲਸ ਨੇ ਦੱਸਿਆ ਕਿ ਰਾਏ ਲਗਾਤਾਰ ਸੋਸ਼ਲ ਮੀਡੀਆ ਮੰਚ `ਤੇ ਅਦਾਕਾਰਾ ਨੂੰ ਮੈਸੇਜ ਭੇਜ ਰਿਹਾ ਸੀ ਅਤੇ ਉਸ ਨੇ ਮੁਲਜ਼ਮ ਨੂੰ `ਬਲਾਕ` ਕਰ ਦਿੱਤਾ ਸੀ ।










