ਜੌਨਪੁਰ `ਚ ਕਪਲਿੰਗ ਟੁੱਟਣ ਨਾਲ ਦੋ ਹਿੱਸਿਆਂ `ਚ ਵੰਡੀ ਗਈ ਮਾਲਗੱਡੀ

ਜੌਨਪੁਰ, 24 ਮਾਰਚ 2026 : ਭਾਰਤ ਦੇਸ਼ ਦੇ ਸ਼ਹਿਰ ਜੌਨਪੁਰ (Jaunpur) ਵਿਚ ਇਕ ਮਾਲ ਗੱਡੀ ਦੀ ਕਪਲਿੰਗ ਟੁੱਟਣ (Coupling breakage) ਨਾਲ ਦੋ ਹਿੱਸਿਆਂ ਵਿਚ ਵੰਡੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਥੋਂ ਕਿਥੇ ਜਾ ਰਹੀ ਸੀ ਮਾਲ ਗੱਡੀ

ਜੌਨਪੁਰ `ਚ ਫੈਜ਼ਾਬਾਦ-ਜੌਨਪੁਰ ਰੇਲ ਸੈਕਸ਼ਨ `ਤੇ ਸੋਮਵਾਰ ਸਵੇਰੇ ਇਕ ਕੋਲੇ ਨਾਲ ਲੱਦੀ ਮਾਲਗੱਡੀ (Freight train) ਕਪਲਿੰਗ ਟੁੱਟਣ ਨਾਲ 2 ਹਿੱਸਿਆਂ `ਚ ਵੰਡੀ ਗਈ । ਹਾਲਾਂਕਿ ਸਮਾਂ ਰਹਿੰਦਿਆਂ ਸਥਿਤੀ ਨੂੰ ਸੰਭਾਲ ਲਿਆ ਗਿਆ ਅਤੇ ਰੇਲ ਆਵਾਜਾਈ (Rail transport) ਪ੍ਰਭਾਵਿਤ ਨਹੀਂ ਹੋਈ । ਰੇਲਵੇ ਸੂਤਰਾਂ ਅਨੁਸਾਰ ਵਾਰਾਣਸੀ ਤੋਂ ਟਾਂਡਾ ਥਰਮਲ ਪਾਵਰ ਪਲਾਂਟ ਲਈ ਜਾ ਰਹੀ ਮਾਲਗੱਡੀ ਮਿਹਰਾਵਾਂ ਸਟੇਸ਼ਨ ਤੋਂ ਸਵੇਰੇ ਲੱਗਭਗ ਸਵਾ 11 ਵਜੇ ਰਵਾਨਾ ਹੋਈ ਸੀ । ਕੁਝ ਹੀ ਮਿੰਟਾਂ ਬਾਅਦ ਮਿਹਰਾਵਾਂ ਅਤੇ ਖੇਤਾਸਰਾਏ ਵਿਚਾਲੇ ਭੁਡਕੁਡਹਾਂ ਪਿੰਡ ਨੇੜੇ ਮਾਲਗੱਡੀ ਦਾ` ਕਪਲਰ ਅਚਾਨਕ ਟੁੱਟ ਗਿਆ, ਜਿਸ ਕਾਰਨ ਮਾਲਗੱਡੀ 2 ਹਿੱਸਿਆਂ `ਚ ਵੰਡ ਕੇ ਟ੍ਰੈਕ `ਤੇ ਰੁਕ ਗਈ ।

ਕੀ ਦੱਸਿਆ ਰੇਲਵੇ ਅਧਿਕਾਰੀਆਂ ਨੇ

ਘਟਨਾ ਤੋਂ ਬਾਅਦ ਮਾਲਗੱਡੀ ਲੱਗਭਗ 45 ਮਿੰਟ ਤੱਕ ਮੌਕੇ `ਤੇ ਖੜ੍ਹੀ ਰਹੀ । ਗਾਰਡ ਅਤੇ ਲੋਕੋ ਪਾਇਲਟ ਦੀ ਚੌਕਸੀ ਨਾਲ ਕਪਲਰ ਨੂੰ ਦੁਬਾਰਾ ਜੋੜਿਆ ਗਿਆ, ਜਿਸ ਤੋਂ ਬਾਅਦ ਟ੍ਰੇਨ ਨੂੰ ਮੁੜ ਰਵਾਨਾ ਕਰ ਦਿੱਤਾ ਗਿਆ । ਰੇਲਵੇ ਅਧਿਕਾਰੀਆਂ (Railway officials) ਨੇ ਦੱਸਿਆ ਕਿ ਘਟਨਾ ਦੌਰਾਨ ਕਿਸੇ ਹੋਰ ਟ੍ਰੇਨ ਦਾ ਸਮਾਂ ਨਹੀਂ ਸੀ, ਜਿਸ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਨਹੀਂ ਹੋਈ । ਲੱਗਭਗ 12 ਵਜੇ ਮਾਲਗੱਡੀ ਨੂੰ ਸੁਰੱਖਿਅਤ ਉਸਦੀ ਮੰਜਿਲ ਵੱਲ ਰਵਾਨਾ ਕਰ ਦਿੱਤਾ ਗਿਆ ।