ਐੱਨ. ਆਈ. ਏ. ਨੇ ਮਾਰੇ ਕਸ਼ਮੀਰ `ਚ 9 ਥਾਵਾਂ `ਤੇ ਛਾਪੇ

ਸ੍ਰੀਨਗਰ, 25 ਮਾਰਚ 2026 : ਭਾਰਤ ਦੇਸ਼ ਦੀ ਕੌਮੀ ਜਾਂਚ ਏਜੰਸੀ ਐਨ. ਆਈ. ਏ. (N. I. A.) ਵਲੋਂ ਕਸ਼ਮੀਰ ਵਿਖੇ ਕਈ ਥਾਵਾਂ ‘ਤੇ ਛਾਪੇਮਾਰੀਆਂ (Raids) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਮਾਮਲੇ ਵਿਚ ਮਾਰੇ ਗਏ ਹਨ ਛਾਪੇ

ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰੀ ਜਾਂਚ ਏਜੰਸੀ (National Investigation Agency) (ਐੱਨ. ਆਈ. ਏ.) ਨੇ ਦਿੱਲੀ ਦੇ ਲਾਲ ਕਿਲੇ ਨੇੜੇ ਪਿਛਲੇ ਸਾਲ 10 ਨਵੰਬਰ ਨੂੰ ਹੋਏ ਕਾਰ ਬੰਬ ਧਮਾਕੇ ਸਬੰਧੀ ਕਸ਼ਮੀਰ `ਚ 9 ਥਾਵਾਂ `ਤੇ ਛਾਪੇ ਮਾਰੇ । ਐੱਨ. ਆਈ. ਏ. ਨੇ ਕਿਹਾ ਕਿ ਉਸ ਨੇ ਸ੍ਰੀਨਗਰ, ਬਾਰਾਮੂਲਾ, ਜੰਮੂ, ਕੁਲਗਾਮ, ਗੰਦਰਬਲ ਤੇ ਹੰਦਵਾੜਾ ਜਿਲਿਆਂ `ਚ ਛਾਪੇਮਾਰੀ ਕੀਤੀ ।

ਤਲਾਸ਼ੀਆਂ ਦੌਰਾਨ ਕਈ ਡਿਜ਼ੀਟਲ ਡਿਵਾਈਸਾਂ ਕੀਤੀਆਂ ਗਈਆਂ ਹਨ ਜਬਤ

ਬੁਲਾਰੇ ਨੇ ਕਿਹਾ ਕਿ ਤਲਾਸ਼ੀਆਂ ਦੌਰਾਨ ਕਈ ਡਿਜੀਟਲ ਡਿਵਾਈਸਾਂ ਜ਼ਬਤ (Seizure of digital devices) ਕੀਤੀਆਂ ਗਈਆਂ ਜਿਨ੍ਹਾਂ ਨੂੰ ਫੋਰੈਂਸਿਕ ਵਿਸ਼ਲੇਸ਼ਣ ਲਈ ਭੇਜਿਆ ਗਿਆ ਹੈ । ਧਮਾਕੇ ਪਿੱਛੇ ਅੱਤਵਾਦੀ ਮਾਡਿਉਲ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਟਿਕਾਣਿਆਂ `ਤੇ ਛਾਪੇਮਾਰੀ ਕੀਤੀ ਗਈ । ਉਕਤ ਧਮਾਕੇ `ਚ ਹੁਣ ਤੱਕ ਕੁੱਲ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਮੁੱਖ ਮੁਲਜ਼ਮ ਡਾਕਟਰ ਉਮਰ ਉਨ ਨਬੀ ਉਕਤ ਧਮਾਕੇ `ਚ ਮਾਰਿਆ ਗਿਆ ਸੀ । ਜਾਂਚ ਦੌਰਾਨ ਐੱਨ. ਆਈ. ਏ. ਨੇ ਨੋਟ ਕੀਤਾ ਕਿ ਉਮਰ ਨੇ ਗ੍ਰਿਫ਼ਤਾਰ ਕੀਤੇ ਸਹਿ-ਮੁਲਜ਼ਮਾਂ ਤੇ ਹੋਰਾਂ ਨਾਲ ਤਾਲਮੇਲ ਕਰ ਕੇ ਸਾਜ਼ਿਸ਼ ਰਚੀ ਸੀ ।