ਨਵਸਾਰੀ (ਗੁਜਰਾਤ), 26 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਜਿਲਾ ਨਵਸਾਰੀ ਵਿਖੇ ਇਕ ਵਿਅਕਤੀ ਨੂੰ ਜਬਰ ਜਨਾਹ (Rape) ਤੇ ਗਰਭਵਤੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਕੀ ਹੈ ਸਮੁੱਚਾ ਮਾਮਲਾ
ਮਿਲੀ ਜਾਣਕਾਰੀ ਮੁਤਾਬਕ ਗੁਜਰਾਤ ਦੇ ਨਵਸਾਰੀ ਜਿਲੇ (Navsari District) `ਚ ਇਕ ਵਿਅਕਤੀ ਨੂੰ ਆਪਣੀ `ਲਿਵ-ਇਨ ਪਾਰਟਨਰ` ਦੇ ਪਹਿਲੇ ਵਿਆਹ ਤੋਂ ਹੋਈਆਂ 2 ਨਾਬਾਲਗ ਧੀਆਂ ਨਾਲ ਕਥਿਤ ਤੌਰ `ਤੇ ਜਬਰ-ਜ਼ਨਾਹ ਕਰਨ ਅਤੇ ਉਨ੍ਹਾਂ `ਚੋਂ ਇਕ ਨੂੰ ਗਰਭਵਤੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਵਲੋਂ ਇਹ ਜਾਣਕਾਰੀ ਦਿੱਤੀ ।
ਮੁਲਜਮ ਰਹਿ ਰਿਹਾ ਸੀ ਪੀੜ੍ਹਤ ਕੁੜੀਆਂ ਦੀ ਮਾਂ ਨਾਲ
ਪੁਲਸ ਅਧਿਕਾਰੀ ਬੀ. ਵੀ. ਗੋਹਿਲ ਨੇ ਦੱਸਿਆ ਕਿ ਮੁਲਜ਼ਮ ਪਿਛਲੇ 6 ਸਾਲਾਂ ਤੋਂ ਜਿਲੇ ਦੇ ਚਿਖਲੀ ਤਾਲੁਕਾ `ਚ 13 ਅਤੇ 14 ਸਾਲ ਦੀ ਉਮਰ ਦੀਆਂ ਪੀੜਤ ਕੁੜੀਆਂ ਦੀ ਮਾਂ ਨਾਲ `ਲਿਵ-ਇਨ ਸਬੰਧਾਂ` (Live-in relationships) `ਚ ਰਹਿ ਰਿਹਾ ਸੀ । ਉਨ੍ਹਾਂ ਦੱਸਿਆ ਕਿ ਜਦੋਂ ਔਰਤ ਦੀ ਇਕ ਧੀ ਦੇ ਪੇਟ `ਚ ਦਰਦ ਹੋਇਆ ਤਾਂ ਡਾਕਟਰੀ ਜਾਂਚ `ਚ ਪਤਾ ਲੱਗਿਆ ਕਿ ਉਹ ਗਰਭਵਤੀ (Pregnant) ਸੀ । ਪੁਲਸ ਨੇ ਦੱਸਿਆ ਕਿ ਇਸ ਤੋਂ ਪਤਾ ਲੱਗਿਆ ਕਿ ਮੁਲਜ਼ਮ ਨੇ ਦੋਵਾਂ ਕੁੜੀਆਂ ਨਾਲ ਕਈ ਵਾਰ ਜਬਰ-ਜਨਾਹ ਕੀਤਾ ਸੀ । ਉਨ੍ਹਾਂ ਦੱਸਿਆ ਕਿ ਦੂਜੀ ਕੁੜੀ ਦੀ ਡਾਕਟਰੀ ਜਾਂਚ ਚੱਲ ਰਹੀ ਹੈ ।










