ਮੱਧ ਪ੍ਰਦੇਸ਼, 27 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਸ਼ਹਿਰ ਗਵਾਲੀਅਰ ਵਿਖੇ ਇਕ ਕਾਰ ਦੇ ਆਟੋ ਰਿਕਸ਼ਾ ਨਾਲ ਟਕਰਾਉਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ ।
ਹਾਦਸੇ ਵਿਚ ਬੱਚਿਆਂ ਦੇ ਚਾਰ ਹੋਏ ਹਨ ਜ਼ਖ਼ਮੀ
ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਅੱਜ ਇਕ ਦਰਦਨਾਕ ਸੜਕ ਹਾਦਸਾ (Road accident) ਵਾਪਰਿਆ । ਪਰਸ਼ੂਰਾਮ ਚੌਰਾਹੇ `ਤੇ ਇੱਕ ਤੇਜ਼ ਰਫ਼ਤਾਰ ਸਕਾਰਪੀਓ (Fast-paced Scorpio) ਦੇ ਇੱਕ ਆਟੋ ਰਿਕਸ਼ਾ (Auto rickshaw) ਨਾਲ ਟਕਰਾਉਣ ਕਾਰਨ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਕੇ `ਤੇ ਹੀ ਮੌਤ (Death) ਹੋ ਗਈ ਅਤੇ ਬੱਚਿਆਂ ਸਮੇਤ ਚਾਰ ਹੋਰ ਜ਼ਖ਼ਮੀ ਹੋ ਗਏ । ਹਾਦਸਾ ਸ਼ੁੱਕਰਵਾਰ ਸਵੇਰੇ 3 ਵਜੇ ਵਾਪਰਿਆ ਜਦੋਂ ਆਟੋ-ਰਿਕਸ਼ਾ ਮੰਦਰ ਤੋਂ ਸ਼ਰਧਾਲੂ ਲੈ ਕੇ ਵਾਪਸ ਆ ਰਿਹਾ ਸੀ । ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ-ਰਿਕਸ਼ਾ ਇੱਕ ਨਿੰਮ ਦੇ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਨਾਲ ਯਾਤਰੀਆਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ।
ਪੁਲਸ ਲੱਗੀ ਹੋਈ ਸੀ ਕਾਰ ਦੇ ਪਿੱਛੇ
ਸਥਾਨਕ ਲੋਕਾਂ ਨੇ ਤੁਰੰਤ ਪੁਲਸ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ । ਟੀਮ ਮੌਕੇ `ਤੇ ਪਹੁੰਚੀ ਅਤੇ ਜ਼ਖ਼ਮੀਆਂ (injured) ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਚਾਰ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਚਸ਼ਮਦੀਦ ਭੂਰਾ ਦੇ ਅਨੁਸਾਰ ਪੁਲਸ ਸਕਾਰਪੀਓ ਦੇ ਪਿੱਛੇ ਲੱਗੀ ਸੀ । ਜਿਸ ਦੇ ਚੱਲਦੇ ਸਕਾਰਪੀਓ ਚਾਲਕ ਨੇ ਰਫ਼ਤਾਰ ਤੇਜ਼ ਕਰ ਲਈ ਤੇ ਬੱਸ ਸਟੈਂਡ `ਤੇ ਇੱਕ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਸੀ ।










