ਮੱਧ ਪ੍ਰਦੇਸ਼, 27 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਜਿਲਾ ਛਿੰਦਵਾੜਾ ਵਿਖੇ ਇਕ ਬਸ ਦੇ ਪਿਕਅਪ ਟਰੱਕ ਨਾਲ ਟਕਰਾ ਕੇ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਸੜਕ ਹਾਦਸੇ ਵਿਚ ਕਿੰਨਿਆਂ ਦੀ ਹੋਈ ਮੌਤ ਤੇ ਕਿੰਨੇ ਹੋਏ ਜ਼ਖਮੀ
ਮਿਲੀ ਜਾਣਕਾਰੀ ਮੁਤਾਬਕ ਇਕ ਬਸ ਜੋ ਕਿ ਛਿੰਦਵਾੜਾ (Chhindwara) ਦੇ ਪੁਲਸ ਲਾਈਨਜ ਵਿਖੇ ਆਯੋਜਿਤ ਇਕ ਲਾਭਪਾਤਰੀ ਸੰਮੇਲਨ ਤੋਂ ਵਾਪਸ ਆ ਰਹੀ ਸੀ ਦੇ ਪਿਕਅਪ ਟਰੱਕ (Pickup truck) ਨਾਲ ਟਕਰਾ ਕੇ ਪਲਟ ਜਾਣ ਕਾਰਨ ਜਿਥੇ ਦੋਹਾਂ ਵਾਹਨਾਂ ਦੇ ਡਰਾਈਵਰਾਂ ਸਮੇਤ ਦੱਸ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਤੋਂ ਇਲਾਵਾ ਵੱਡੀ ਗਿਣਤੀ ਵਿਚ 30 ਲੋਕ ਜ਼ਖ਼ਮੀ ਵੀ ਹੋ ਗਏ ਹਨ ।
ਕੌਣ ਕੌਣ ਹਨ ਮਰਨ ਵਾਲਿਆਂ ਵਿਚ
ਉਕਤ ਬਸ ਪਲਟਣ (Bus flip) ਵਾਲਾ ਹਾਦਸਾ ਜੋ ਕਿ ਬੀਤੀ ਸ਼ਾਮ ਸਾਢੇ 6 ਵਜੇ ਦੇ ਕਰੀਬ ਸਿਮਰੀਆ ਨੇੜੇ ਵਾਪਰਿਆ ਹੈ ਬਸ ਵਿਚ 47 ਲੋਕ ਸਵਾਰ ਸਨ ਦੇ ਚਲਦਿਆਂ ਜੋ 10 ਲੋਕ ਮਾਰੇ ਗਏ ਹਨ ਵਿਚ ਮ੍ਰਿਤਕਾਂ ਦੀ ਪਛਾਣ ਭਗਵਤੀ (45), ਦੌਲਤ (40), ਸ਼ਕੁਨ ਯਾਦਵ (45), ਰਾਮਦਾਸ (40), ਰਮੇਸ਼ (35), ਸੀਆ ਬਾਈ (40) ਵੰਸ਼ (7), ਬੱਸ ਡਰਾਈਵਰ ਕਮਲ (54), ਪਿਕਅੱਪ ਡਰਾਈਵਰ ਰਵੀ ਧਰੇ (40) ਤੇ ਹੋਰ ਵਜੋਂ ਹੋਈ ਹੈ ।
ਹਾਦਸੇ ਵਿਚ ਮਰਨ ਵਾਲਿਆਂ ਨੂੰ 4 ਲੱਖ ਤੇ ਜ਼ਖ਼ਮੀਆਂ ਇਕ ਲੱਖ ਦੀ ਮਦਦ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਬਸ ਤੇ ਪਿਕਅਪ ਟਰੱਕ ਦੀ ਟੱਕਰ ਕਾਰਨ ਵਾਪਰੇ ਹਾਦਸੇ ਤੇ ਦੁੱਖ ਪ੍ਰਗਟਾਉਂਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ (injured) ਨੂੰ 1-1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ । ਛਿੰਦਵਾੜਾ ਜਿਲ੍ਹਾ ਹਸਪਤਾਲ ਦੇ ਡੀਨ ਅਭੈ ਸਿਨਹਾ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਛੇ ਪੁਰਸ਼, ਤਿੰਨ ਔਰਤਾਂ ਅਤੇ ਇੱਕ ਬੱਚਾ ਸ਼ਾਮਲ ਹੈ । ਇੱਕ ਜ਼ਖ਼ਮੀ ਵਿਅਕਤੀ ਦੀ ਹਾਲਤ ਗੰਭੀਰ ਹੈ ਅਤੇ ਉਸ ਨੂੰ ਨਾਗਪੁਰ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ । ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ । ਬਾਕੀ ਜ਼ਖ਼ਮੀਆਂ ਦਾ ਇੱਥੇ ਇਲਾਜ ਕੀਤਾ ਜਾ ਰਿਹਾ ਹੈ ।










