Patiala Help Club Logo

ਮੈਰਾਥਨ ਰਿਕਾਰਡ ਧਾਰਕ ਨੇ ਮਰਜ਼ੀ ਨਾਲ ਕਰਵਾਏ ਕਈ ਡੋਪ ਟੈਸਟ

ਲੰਡਨ, 29 ਅਪ੍ਰੈਲ 2026 : ਲੰਡਨ (London) ਵਿਖੇ ਹੋਈ ਮੈਰਾਥਨ ਵਿਚ ਹਿੱਸਾ ਲੈਣ ਤੋਂ ਪਹਿਲਾਂ ਹੀ ਦੌੜਾਕ ਸੈਬਾਸਟੀਅਨ ਸਾਵੇ (Runner Sebastian Savay) ਵਲੋਂ ਆਪਣੀ ਮਰਜ਼ੀ ਨਾਲ ਹੀ ਡੋਪ ਟੈਸਟ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਕਾਰਨ ਰਿਹਾ ਡੋਪ ਟੈਸਟ ਕਰਵਾਉਣ ਦਾ

ਦੋ ਘੰਟੇ ਤੋਂ ਘੱਟ ਸਮੇਂ `ਚ ਮੈਰਾਥਨ ਪੂਰੀ ਕਰਨ ਵਾਲੇ ਪਹਿਲੇ ਦੌੜਾਕ ਸੈਬਾਸਟੀਅਨ ਸਾਵੇ ਨੇ ਇਹ ਰਿਕਾਰਡ ਬਣਾਉਣ ਤੋਂ ਪਹਿਲਾਂ ਖੁਦ ਹੀ ਡੋਪਿੰਗ ਦੇ ਕਈ ਟੈਸਟ ਕਰਵਾਏ ਤੇ ਉਸ ਨੂੰ ਉਮੀਦ ਹੈ ਕਿ ਉਹ ਦੁਨੀਆ ਸਾਹਮਣੇ ਇਹ ਸਾਬਤ ਕਰ ਦੇਵੇਗਾ ਕਿ ਉਹ ਪੂਰੀ ਤਰ੍ਹਾਂ ਨਾਲ ਸਾਫ-ਸੂਥਰਾ ਹੋ ਕੇ ਪ੍ਰਤੀਯੋਗਿਤਾ (Competition) `ਚ ਹਿੱਸਾ ਲੈ ਰਿਹਾ ਹੈ । ਕੀਨੀਆ ਦੇ ਇਸ 29 ਸਾਲਾ ਦੌੜਾਕ ਨੇ ਐਤਵਾਰ ਨੂੰ ਲੰਡਨ ਮੈਰਾਥਨ `ਚ ਇਕ ਘੰਟਾ, 59 ਮਿੰਟ ਤੇ 30 ਸੈਕੰਡ ਦਾ ਸਮੇਂ ਲੈ ਕੇ ਉਹ ਕਾਰਨਾਮਾ ਕਰ ਦਿਖਾਇਆ ਜਿਹੜਾ ਲੰਬੇ ਸਮੇਂ ਤੋਂ ਅਸੰਭਵ ਮੰਨਿਆ ਜਾ ਰਿਹਾ ਸੀ ।

ਸਾਵੇ ਨੇ ਡੋਪਿੰਗ ਟੈਸਟ ਨੂੰ ਲੈ ਕੇ ਕੀ ਆਖਿਆ

ਕੀਨੀਆ `ਚ ਹਾਲ ਹੀ ਦੇ ਸਾਲਾਂ `ਚ ਕਈ ਇਸ ਲਈ ਸਾਵੇ ਨੇ ਆਪਣੇ ਕੋਚ ਤੇ ਮੈਨੇਜਮੈਂਟ ਟੀਮ ਦੇ ਨਾਲ ਮਿਲ ਕੇ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਕਿਸੇ ਵੀ ਸ਼ੱਕ ਨੂੰ ਦੂਰ ਕਰਨ ਲਈ ਸਵੈ-ਇੱਛਾ ਨਾਲ‘ਕਈ` ਡੋਪਿੰਗ ਟੈਸਟ (Doping test) ਕਰਵਾਏ । ਪਿਛਲੇ ਸਾਲ ਬਰਲਿਨ ਤੇ ਲੰਡਨ ਮੈਰਾਥਨ ਜਿੱਤਣ ਵਾਲੇ ਸਾਵੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੇਰੇ ਦੇਸ਼ `ਚ ਡੋਪਿੰਗ ਕੈਂਸਰ ਬਣ ਗਈ ਹੈ ਤੇ ਇਸ ਲਈ ਮੈਂ ਸਖਤ ਟੈਸਟ ਪ੍ਰਕਿਰਿਆ `ਚੋਂ ਲੰਘਿਆ । ਪ੍ਰਮੁੱਖ ਦੌੜਾਕ ਡੋਪਿੰਗ ਦੇ ਦੋਸ਼ੀ ਪਾਏ ਗਏ ਹਨ ਜਿਨ੍ਹਾਂ `ਚ ਮਹਿਲਾ ਮੈਰਾਥਨ `ਚ ਵਿਸ਼ਵ ਰਿਕਾਰਡ ਧਾਰਕ ਰੁਥ ਚੇਪਨਗੇਟਿਚ ਵੀ ਸ਼ਾਮਲ ਹੈ, ਜਿਸ `ਤੇ ਅਕਤੂਬਰ `ਚ 3 ਸਾਲ ਦੀ ਪਾਬੰਦੀ ਲਾਈ ਗਈ ਸੀ ।

Advertisement