ਗਾਂਧੀਨਗਰ, 12 ਮਈ 2026 : ਭਾਰਤ ਦੇਸ਼ ਦੀ ਵੇਟ ਲਿਫਟਰ (Weightlifter) ਕਮਲ ਕੋਹਰ ਦੇ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸਿ਼ਪ ਵਿਚ ਕਾਂਸੇ ਦਾ ਤਮਗਾ (Bronze medal) ਜਿੱਤਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿੰਨੇ ਕਿਲੋਗ੍ਰਾਮ ਭਾਰ ਵਰਗ ਵਿਚ ਜਿੱਤਿਆ ਦਾ ਤਮਗਾ
ਕੋਮਲ ਕੋਹਰ (Kamal Kohar) ਨੇ ਸੋਮਵਾਰ ਨੂੰ ਇੱਥੇ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸਿ਼ਪ (Asian Weightlifting Championship) `ਚ ਮਹਿਲਾਵਾਂ ਦੇ 48 ਕਿ. ਗਾ. ਵਰਗ `ਚ ਕਾਂਸੀ ਤਮਗਾ ਜਿੱਤ ਕੇ ਮੇਜ਼ਬਾਨ ਭਾਰਤ ਦੇ ਤਮਗਿਆਂ ਦਾ ਖਾਤਾ ਖੋਲ੍ਹਿਆ । ਟੋਕੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂੰ ਦੀ ਜਗ੍ਹਾ ਖੇਡਦੇ ਹੋਏ 23 ਸਾਲਾ ਕੋਮਲ ਨੇ ਸਬਰ ਨਾਲ ਸ਼ਾਨਦਾਰ ਖੇਡ ਦਿਖਾਈ ।
ਹੋਰ ਕਿੰਨਾਂ ਕਿੰਨਾ ਭਾਰ ਚੁੱਕਿਆ ਸੀ ਕਮਲ ਨੇ
ਉਸ ਨੇ ਕੁੱਲ 177 ਕਿ. ਗਾ ਭਾਰ ਚੁੱਕਿਆ ਜਿਸ `ਚ ਸਨੈਚ `ਚ 78 ਕਿ. ਗ੍ਰਾ. ਤੇ ਕਲੀਨ ਐਂਡ ਜਰਕ `ਚ 99 ਕਿ. ਗ੍ਰਾ. ਭਾਰ ਚੁੱਕਿਆ। ਕਲੀਨ ਐਂਡ ਜਰਕ `ਚ ਉਸ ਦੀ ਇਸ ਕੋਸਿ਼ਸ਼ ਨੇ ਉਸ ਨੂੰ ਇਕ ਹੋਰ ਕਾਂਸੀ ਤਮਗਾ ਦਿਵਾਇਆ। ਇਸ ਪ੍ਰਤੀਯੋਗਿਤਾ `ਚ ਏਸ਼ੀਆਈ ਵੇਟਲਿਫਟਰ ਦੇ ਕਈ ਰਵਾਇਤੀ ਧਾਕੜ ਖਿਡਾਰੀ ਸ਼ਾਮਲ ਨਹੀਂ ਸਨ ਜਿਸ ਦਾ ਫਾਇਦਾ ਚੁੱਕਦੇ ਹੋਏ ਚੀਨੀ ਤਾਇਪੇ ਨੇ ਪਹਿਲੇ ਤੇ ਦੂਜੇ ਸਥਾਨ `ਤੇ ਕਬਜ਼ਾ ਜਮਾ ਕੇ ਆਪਣਾ ਦਬਦਬਾ ਬਣਾਇਆ ।










