ਚਾਚਿਆਂ ਨੇ 8 ਸਾਲਾ ਭਤੀਜੇ ਦਾ ਕੀਤਾ ਕਤਲ ਤੇ ਮਾਂ ਕੀਤੀ ਮਾਂ ਗੰਭੀਰ ਜ਼ਖਮੀ

ਲਖੀਮਪੁਰ ਖੀਰੀ, 6 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ  ਜਿਲਾ ਲਖੀਮਪੁਰ ਖੀਰੀ ਵਿਖੇ ਜਮੀਨੀ ਵਿਵਾਦ (Land dispute) ਦੇ ਚਲਦਿਆਂ ਚਾਚਿਆਂ ਵਲੋਂ ਭਤੀਜੇ ਦਾ ਕਤਲ (Murder) ਕਰਕੇ ਉਸਦੀ ਮਾਂ ਨੂੰ ਜਖਮੀ ਕਰ ਦਿੱਤਾ ਗਿਆ ਹੈ ।

ਕੌਣ ਹਨ ਦੋਵੇਂ ਜਣੇ ਜਿਨ੍ਹਾਂ ਕੀਤਾ ਹਮਲਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਿਲੇ (Lakhimpur Kheri District) `ਚ ਦੋ ਭਰਾਵਾਂ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ 8 ਸਾਲਾ ਭਤੀਜੇ ਦਾ ਕਥਿਤ ਤੌਰ `ਤੇ ਕਤਲ ਕਰ ਦਿੱਤਾ ਗਿਆ ਹੈ ਤੇ ਇਸੇ ਹਮਲੇ `ਚ ਜੋ ਭਤੀਜੇ ਦੀ ਮਾਂ ਗੰਭੀਰ ਰੂਪ `ਚ ਜ਼ਖਮੀ ਹੋ ਗਈ ਵਾਲੇ ਮਾਮਲੇ ਵਿਚ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ `ਚ ਲੈ ਲਿਆ ਹੈ । ਇਹ ਘਟਨਾ ਨਿਘਾਸਨ ਥਾਣਾ ਖੇਤਰ ਅਧੀਨ ਆਉਂਦੇ ਤਾਰਾਨਗਰ ਪਿੰਡ `ਚ ਵਾਪਰੀ । ਵੀਰਵਾਰ ਦੇਰ ਰਾਤ ਸੀਆ ਰਾਮ ਤੇ ਉਸ ਦਾ ਭਰਾ ਹਰੇ ਰਾਮ ਕਥਿਤ ਤੌਰ `ਤੇ ਹਥਿਆਰਾਂ ਨਾਲ ਲੈਸ ਹੋ ਕੇ ਆਪਣੇ ਭਤੀਜੇ ਰਵੀ (8) ਦੇ ਘਰ ਦਾਖਲ ਹੋਏ । ਉਨ੍ਹਾਂ ਰਵੀ `ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਕਤਲ ਕਰ ਦਿੱਤਾ ।

ਕੀ ਆਖਿਆ ਪੁਲਸ ਅਧਿਕਾਰੀ ਨੇ

ਜਦੋਂ ਰਵੀ ਦੀ ਮਾਂ ਗਿਆਨ ਦੇਵੀ ਨੇ ਉਸ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਤਾਂ ਉਸ ’ਤੇ ਵੀ ਹਮਲਾ ਕੀਤਾ ਗਿਆ, ਜਿਸ ਕਾਰਨ ਉਹ ਗੰਭੀਰ ਰੂਪ `ਚ ਜ਼ਖਮੀ ਹੋ ਗਈ । ਨਿਘਾਸਨ ਪੁਲਸ ਸਰਕਲ ਅਫਸਰ ਸਿ਼ਵਮ ਕੁਮਾਰ ਨੇ ਕਿਹਾ ਕਿ ਮੁੱਢਲੀ ਜਾਂਚ `ਚ ਘਟਨਾ ਦਾ ਕਾਰਨ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਪੁਰਾਣਾ ਪਰਿਵਾਰਕ ਝਗੜਾ ਹੈ ।