Patiala Help Club Logo

ਸ੍ਰੀ ਬਦਰੀਨਾਥ ਧਾਮ ਦੇ ਕਪਾਟ ਹੋਣਗੇ ਅੱਜ ਰਾਤ ਨੂੰ ਬੰਦ

ਉਤਰਾਖੰਡ, 16 ਨਵੰਬਰ 2026 : ਭਾਰਤ ਦੇਸ਼ ਦੇ ਸੂਬੇੇ ਉਤਰਾਖੰਡ (Uttarakhand) ਦੇ ਚਮੌਲੀ ਵਿਖੇ ਸਥਿਤ ਸ੍ਰੀ ਬਦਰੀਨਾਥ ਧਾਮ ਦੇ ਕਪਾਟ ਅੱਜ ਰਾਤ ਦੇ ਵੇਲੇ 9. 37 ਮਿੰਟ ਤੇ ਬੰਦ ਕਰ ਦਿੱਤੇ ਜਾਣਗੇ ।

ਹੁਣ ਕਿਵੇਂ ਕੀਤੀ ਜਾਵੇਗੀ ਸ੍ਰੀ ਬਦਰੀਨਾਥ ਦੀ ਪੂਜਾ

ਮਿਲੀ ਜਾਣਕਾਰੀ ਅਨੁਸਾਰ ਉਪਰੋਕਤ ਸ੍ਰੀ ਬਦਰੀਨਾਥ ਧਾਮ (Shri Badrinath Dham) ਦੇ ਕਪਾਟ ਬੰਦ ਹੋਣ ਬਾਅਦ ਭਗਵਾਨ ਸ੍ਰੀ ਬਦਰੀ ਵਿਸ਼ਾਲ ਦੀ ਸਰਦ ਰੁੱਤ ਦੀ ਪੂਜਾ ਪਾਂਡੂਕੇਸ਼ਵਰ ਅਤੇ ਜੋਸ਼ਮੱਠ ਵਿਚ ਨਿਰਧਾਰਤ ਧਾਰਮਿਕ ਰਵਾਇਤਾਂ ਅਨੁਸਾਰ ਕੀਤੀ ਜਾਵੇਗੀ । ਦੱਸਣਯੋਗ ਹੈ ਕਿ ਕਪਾਟ ਬੰਦ ਕਰਨ ਦੀ ਪ੍ਰਕਿਰਿਆ 12 ਨਵੰਬਰ ਨੂੰ ਪੰਚ ਪੂਜਾ ਨਾਲ ਸ਼ੁਰੂ ਹੋਈ ਸੀ । ਪਹਿਲੇ ਦਿਨ ਗਣੇਸ਼ ਮੰਦਰ ਦੇ ਕਪਾਟ ਬੰਦ ਕੀਤੇ ਗਏ । 13 ਨਵੰਬਰ ਨੂੰ ਆਦਿ ਕੇਦਾਰੇਸ਼ਵਰ ਅਤੇ ਆਦਿ ਗੁਰੂ ਸ਼ੰਕਰਾਚਾਰੀਆ ਮੰਦਰ ਦੇ ਕਪਾਟ ਬੰਦ ਹੋਏ । 14 ਨਵੰਬਰ ਨੂੰ ਖੜਗ-ਪੁਸਤਕ ਪੂਜਾ ਅਤੇ ਵੇਦ ਮੰਤਰਾਂ ਦਾ ਪਾਠ ਸੰਪੰਨ ਹੋਇਆ । 15 ਨਵੰਬਰ ਨੂੰ ਮਾਤਾ ਲਕਸ਼ਮੀ ਨੂੰ ਕੜਾਹੀ ਭੋਗ ਅਰਪਿਤ ਕਰਕੇ ਭਗਵਾਨ ਬਦਰੀ ਵਿਸ਼ਾਲ (Lord Badri Vishal) ਦੇ ਗਰਭ ਗ੍ਰਹਿ ਵਿੱਚ ਬਿਰਾਜਮਾਨ ਹੋਣ ਦਾ ਸੱਦਾ ਦਿੱਤਾ ਗਿਆ ।

ਅੱਜ ਕੀਤਾ ਜਾਵੇਗਾ ਭਗਵਾਨ ਸ੍ਰੀ ਬਦਰੀ ਵਿਸ਼ਾਲ ਦਾ ਅਭਿਸ਼ੇਕ

ਸੋਮਵਾਰ ਸਵੇਰੇ ਭਗਵਾਨ ਬਦਰੀ ਵਿਸ਼ਾਲ ਦਾ ਅਭਿਸ਼ੇਕ ਅਤੇ ਫੁੱਲਾਂ ਨਾਲ ਸਿ਼ੰਗਾਰ ਕੀਤਾ ਜਾਵੇਗਾ । ਸ਼ਾਮ 6 ਵਜੇ ਤੋਂ ਪੂਜਾ ਸ਼ੁਰੂ ਹੋਵੇਗੀ । ਰਾਤ ਲਗਭਗ 7:30 ਵਜੇ ਮੁੱਖ ਪੁਜਾਰੀ (ਰਾਵਲ) ਅਮਰਨਾਥ ਨੰਬੂਦਰੀ ਮਾਤਾ ਲਕਸ਼ਮੀ ਮੰਦਰ ਪਹੁੰਚ ਕੇ ਕੜਾਹੀ ਭੋਗ ਦੀ ਪੂਜਾ ਕਰਨਗੇ । ਇਸ ਤੋਂ ਬਾਅਦ ਰਾਤ ਲਗਭਗ 8 ਵਜੇ ਰਾਵਲ ਸਖੀ ਦਾ ਰੂਪ ਧਾਰ ਕੇ ਮਾਤਾ ਲਕਸ਼ਮੀ ਨੂੰ ਭਗਵਾਨ ਬਦਰੀ ਵਿਸ਼ਾਲ ਦੇ ਗਰਭ ਗ੍ਰਹਿ ਵਿੱਚ ਬਿਰਾਜਮਾਨ ਕਰਵਾਉਣਗੇ । ਇਸ ਰਵਾਇਤ ਨੂੰ ਭਗਵਾਨ ਅਤੇ ਮਾਤਾ ਲਕਸ਼ਮੀ ਦੇ ਸਰਦ ਰੁੱਤ ਦੇ ਮਿਲਾਪ ਦਾ ਪ੍ਰਤੀਕ ਮੰਨਿਆ ਜਾਂਦਾ ਹੈ । ਮਾਨਤਾ ਹੈ ਕਿ ਅਗਲੇ ਛੇ ਮਹੀਨਿਆਂ ਤੱਕ ਮਾਤਾ ਲਕਸ਼ਮੀ ਭਗਵਾਨ ਬਦਰੀ ਵਿਸ਼ਾਲ ਦੇ ਨਾਲ ਗਰਭ ਗ੍ਰਹਿ ਵਿੱਚ ਬਿਰਾਜਮਾਨ ਰਹਿਣਗੇ ।

Advertisement

punjab hockey
Meeting