Patiala Help Club Logo

ਟੈ੍ਰਕਟਰ ਦੇ ਹਲ ਵਿਚ ਫਸ ਕੇ ਹੋਈ ਛੇ ਸਾਲਾਂ ਬੱਚੀ ਦੀ ਮੌਤ

ਕਾਨਪੁਰ, 11 ਜੂਨ 2026 : ਭਾਰਤ ਦੇਸ ਦੇ ਸ਼ਹਿਰ ਕਾਨਪੁਰ (Kanpur) ਦੇ ਬਿਠੁਰ ਥਾਣਾ ਖੇਤਰ ਦੇ ਪਿੰਡ ਨਾਰਾਮਊ ਵਿਖੇ ਟੈ੍ਰਕਟਰ ਦੇ ਹਲ ਵਿਚ ਫਸਣ ਕਾਰਨ ਛੇ ਸਾਲਾਂ ਬੱਚੀ ਦੀ ਮੌਤ (Death) ਹੋ ਗਈ ਹੈ ।

ਕੀ ਨਾਮ ਹੈ ਇਸ ਮਾਸੂਮ ਬੱਚੀ ਦਾ

ਮਿਲੀ ਜਾਣਕਾਰੀ ਅਨੁਸਾਰ ਬਿਠੂਰ ਥਾਣਾ ਖੇਤਰ ਦੇ ਨਾਰਾਮਊ ਪਿੰਡ ਵਿੱਚ ਬੁੱਧਵਾਰ ਰਾਤ ਜੋ ਇੱਕ ਸੜਕ ਹਾਦਸੇ ਵਿੱਚ ਛੇ ਸਾਲ ਦੀ ਬੱਚੀ ਦੀ ਟੈ੍ਰਕਟਰ ਦੇ ਹਲ ਵਿਚ ਫਸਣ ਤੋਂ ਬਾਅਦ ਘਸੀਟੇ ਜਾਣ ਕਾਰਨ ਮੌਤ ਹੋ ਗਈ ਦਾ ਨਾਮ ਰਿਤਿਕਾ (Ritika) ਹੈ ।

ਦੱਸਣਯੋਗ ਹੈ ਕਿ ਉਕਤ ਸੜਕ ਹਾਦਸਾ (Road accident) ਉਸ ਵੇਲੇ ਵਾਪਰਿਆ ਜਦੋਂ ਰਿਤਿਕਾ ਘਰ ਦਾ ਸਾਮਾਨ ਲੈਣ ਨਿਕਲੀ ਸੀ ਤੇ ਤੇਜ਼ ਰਫ਼ਤਾਰ ਟਰੈਕਟਰ ਦੀ ਬੱਚੀ ਨੂੰ ਟੱਕਰ ਮਾਰਨ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ । ਬੱਚੀ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

Advertisement