ਪਾਕਿਸਤਾਨ, 17 ਜੂਨ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਪੇੇਸ਼ਾਵਰ ਵਿਖੇ ਇਕ ਗੁਰਦੁਆਰਾ ਸਾਹਿਬ ਅੰਦਰ ਸਿੱਖ ਸੇਵਾਦਾਰ ਜੋੜੇ ਨੂੰ ਗੋਲੀਆਂ ਮਾਰ (Shoot) ਦਿੱਤੀਆਂ ਗਈਆਂ ਹਨ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁੁਸਾਰ ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਵਿੱਚ ਇੱਕ ਗੁਰਦੁਆਰੇ ਦੇ ਅੰਦਰ ਇੱਕ ਸਿੱਖ ਸੇਵਾਦਾਰ ਜੋੜੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ । ਇਹ ਘਟਨਾ ਪੇਸ਼ਾਵਰ ਤੋਂ ਲਗਭਗ 60 ਕਿਲੋਮੀਟਰ ਉੱਤਰ-ਪੱਛਮ ਵਿੱਚ ਮਰਦਾਨ ਦੇ ਬਾਬੂ ਮੁਹੱਲਾ ਇਲਾਕੇ ਵਿੱਚ ਵਾਪਰੀ । ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਦੀ ਪਛਾਣ ਜਗਨਨਾਥ ਅਤੇ ਅਸਮਾ ਵੰਡੀ ਦੇ ਤੌਰ ਤੇ ਹੋਈ ਹੈ ।
ਪੁਲਸ ਕਰ ਰਹੀ ਹੈ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲਿਆਂ ਨੂੰ ਪਕੜਨ ਦੀ ਕੋਸਿ਼ਸ਼
ਮਰਦਾਨ ਦੇ ਜਿਲ੍ਹਾ ਪੁਲਸ ਅਧਿਕਾਰੀ ਮਸੂਦ ਅਹਿਮਦ ਅਨੁਸਾਰ ਅਣਪਛਾਤੇ ਹਮਲਾਵਰਾਂ (Unknown attackers) ਨੇ ਗੁਰਦੁਆਰੇ ਦੇ ਅੰਦਰ ਗੋਲੀਬਾਰੀ ਕੀਤੀ, ਜਿਸ ਦੇ ਨਤੀਜੇ ਵਜੋਂ ਜਗਨਨਾਥ ਅਤੇ ਉਸ ਦੀ ਪਤਨੀ ਅਸਮਾ ਵੰਤੀ ਦੀ ਮੌਤ ਹੋ ਗਈ । ਪੁਲਸ ਨੇ ਦੱਸਿਆ ਕਿ ਹਮਲੇ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਸ਼ਾਮਲ ਲੋਕਾਂ ਨੂੰ ਫੜਨ ਲਈ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ ।








