ਲੰਡਨ ਵਿਚ ਪੰਜਾਬੀ ‘ਤੇ ਲੱਗੇ ਦੂਸਰੇ ਪੰਜਾਬੀ ਨੂੰ ਕਤਲ ਕਰਨ ਦੇ ਦੋਸ਼

ਲੰਡਨ, 22 ਜੂਨ 2026 : ਯੂ. ਕੇ. ਦੇ ਸ਼ਹਿਰ ਲੰਡਨ (London) ਵਿਖੇ ਸਾਊਥਾਲ ਖੇਤਰ ਵਿਖੇ ਇਕ ਨੌਜਵਾਨ ‘ਤੇ ਦੂਸਰੇ ਨੌਜਵਾਨ ਦਾ ਕਤਲ (Murder) ਕੀਤੇ ਜਾਣ ਦੇ ਦੋਸ਼ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਸਾਹਮਣੇ ਆਇਆ ਹੈ ਮੈਟਰੋਪੋਲੀਟਨ ਪੁਲਸ ਅਨੁਸਾਰ

ਮਿਲੀ ਜਾਣਕਾਰੀ ਅਨੁਸਾਰ ਲੰਡਨ ਦੇ ਸਾਊਥਾਲ ਇਲਾਕੇ (Southall area) ਵਿਚ ਜੋ ਇਕ 26 ਸਾਲ ਦੇ ਪੰਜਾਬੀ ਨੌਜੁਆਨ ਦੇ ਕਤਲ ਦੇ ਮਾਮਲੇ ਵਿਚ ਇਕ 20 ਸਾਲ ਦੇ ਪੰਜਾਬੀ ਨੌਜੁਆਨ ’ਤੇ ਦੋਸ਼ ਲਗਾਏ ਗਏ ਹਨ ਦੇ ਮਾਮਲੇ ਵਿਚ ਮੈਟਰੋਪੋਲੀਟਨ ਪੁਲਸ (Metropolitan Police) ਅਨੁਸਾਰ ਨਵਜੋਤ ਸਿੰਘ ’ਤੇ ਗੁਰਭੇਜ ਸਿੰਘ ਦੇ ਕਤਲ, ਇਰਾਦਾਪੂਰਵਕ ਗੰਭੀਰ ਸੱਟਾਂ ਪਹੁੰਚਾਉਣ ਅਤੇ ਘਾਤਕ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ । ਇਹ ਦੁਖਦਾਈ ਘਟਨਾ 10 ਜੂਨ ਦੀ ਸਵੇਰ ਨੂੰ ਸਾਊਥਾਲ ਦੇ ਨੌਰਥ ਰੋਡ ’ਤੇ ਵਾਪਰੀ ਸੀ, ਜਿੱਥੇ ਗੁਰਭੇਜ ਸਿੰਘ ਨੂੰ ਚਾਕੂ ਮਾਰਿਆ ਗਿਆ ਸੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ।

ਮਾਮਲੇ ਦੀ ਜਾਂਚ ਕਰ ਰਹੇ ਡਿਟੈਕਟਿਵ ਚੀਫ ਇੰਸਪੈਕਟਰ ਨੇ ਕੀ ਆਖਿਆ

ਇਸ ਹਮਲੇ ਵਿਚ ਇਕ ਹੋਰ ਨੌਜੁਆਨ ਵੀ ਜ਼ਖ਼ਮੀ (Injured) ਹੋਇਆ ਸੀ, ਜਿਸ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ । ਜਾਂਚ ਦੀ ਅਗਵਾਈ ਕਰ ਰਹੀ ਡਿਟੈਕਟਿਵ ਚੀਫ਼ ਇੰਸਪੈਕਟਰ ਐਲੀਸਨ ਫੌਕਸਵੈੱਲ ਨੇ ਕਿਹਾ ਕਿ ਅਫ਼ਸਰਾਂ ਨੇ ਗੁਰਭੇਜ ਦੀ ਮੌਤ ਤੋਂ ਬਾਅਦ ਵਿਆਪਕ ਜਾਂਚ ਕੀਤੀ ਹੈ, ਜਿਸ ਕਾਰਨ ਅਸੀਂ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ । ਉਨ੍ਹਾਂ ਅੱਗੇ ਕਿਹਾ ਕਿ ਮੈਂ ਇਸ ਗੱਲ ਤੋਂ ਜਾਣੂ ਹਾਂ ਕਿ ਇਸ ਘਟਨਾ ਨੇ ਸਥਾਨਕ ਪੱਧਰ ’ਤੇ ਚਿੰਤਾ ਪੈਦਾ ਕੀਤੀ ਹੋਵੇਗੀ ।

ਮੈਂ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸੀ. ਸੀ. ਟੀ. ਵੀ. (C. C. T. V.) ਅਤੇ ਹੋਰ ਜਾਣਕਾਰੀ ਪ੍ਰਦਾਨ ਕੀਤੀ ਹੈ, ਜਿਸ ਨਾਲ ਸਾਨੂੰ ਇਹ ਸਮਝਣ ਵਿਚ ਮਦਦ ਮਿਲੀ ਹੈ ਕਿ ਉਸ ਰਾਤ ਕੀ ਵਾਪਰਿਆ ਸੀ । ਮੁਲਜ਼ਮ ਨਵਜੋਤ ਸਿੰਘ ਨੂੰ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ ਅਤੇ ਹੁਣ ਉਹ ਸੋਮਵਾਰ ਨੂੰ ਓਲਡ ਬੇਲੀ ਕੋਰਟ ਵਿਚ ਪੇਸ਼ ਹੋਵੇਗਾ ।