ਦੇਸ਼ `ਚ ਦਵਾਈਆਂ ਗੁਣਵੱਤਾ ਜਾਂਚ `ਚ ਫੇਲ ਤੇ ਇਕ ਦਵਾਈ ਨਿਕਲੀ ਨਕਲੀ

ਨਵੀਂ ਦਿੱਲੀ, 23 ਜੂਨ 2026 : ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (Central Drug Standard Control Organization) ਦੀ ਇਕ ਰਿਪੋਰਟ ਵਿਚ ਕਿੰਨੀਆਂ ਹੀ ਦਵਾਈਆਂ ਦੇ ਨਮੂਨੇ (Samples of medicines) ਗੁਣਵੱਤਾ ਜਾਂਚ ਵਿਚ ਫੇਲ ਪਾਏ ਗਏ ਹਨ ।

ਕਿੰਨੇ ਦਵਾਈਆਂ ਦੇ ਨਮੂਨੇ ਪਾਏ ਗਏ ਹਨ ਫੇਲ

ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ. ਡੀ. ਐੱਸ. ਸੀ.ਓ.) ਜਿਸ ਵਲੋਂ ਮਈ-2026 ਦੇ ਲਈ ਜਾਰੀ ਮਾਸਿਕ ਗੁਣਵੱਤਾ ਨਿਗਰਾਨੀ ਰਿਪੋਰਟ `ਚ ਦੱਸਿਆ ਹੈ ਕਿ ਦੇਸ਼ ਭਰ `ਚ 159 ਦਵਾਈਆਂ ਦੇ ਨਮੂਨੇ ਗੁਣਵੱਤਾ ਮਾਪਦੰਡਾਂ `ਤੇ ਖਰੇ ਨਹੀਂ ਉੱਤਰੇ । ਸੀ. ਡੀ. ਐੱਸ. ਸੀ. ਓ. ਦੇ ਅਨੁਸਾਰ ਕੇਂਦਰੀ ਡਰੱਗ ਪ੍ਰਯੋਗਸ਼ਾਲਾਵਾਂ (Central Drug Laboratories) ਨੇ 46 ਦਵਾਈਆਂ ਦੇ ਨਮੂਨਿਆਂ ਨੂੰ `ਨੌਟ ਆਫ ਸਟੈਂਡਰਡ ਕੁਆਲਿਟੀ` (ਐੱਨ. ਐੱਸ. ਕਿਊ.) ਐਲਾਨ ਕੀਤਾ ਜਦਕਿ ਵੱਖ-ਵੱਖ ਸੂਬਿਆਂ ਦੀਆਂ ਡਰੱਗ ਟੈਸਟਿੰਗ ਪ੍ਰਯੋਗਸ਼ਾਲਾਵਾਂ ਨੇ 113 ਨਮੂਨਿਆਂ ਨੂੰ ਗੁਣਵੱਤਾ ਮਾਪਦੰਡਾਂ `ਤੇ ਅਸਫਲ ਪਾਇਆ ।

ਜਾਂਚ ਵਿਚ ਕੀ ਸਾਹਮਣੇ ਆਇਆ

ਰਿਪੋਰਟ ਦੇ ਅਨੁਸਾਰ ਕਿਸੇ ਦਵਾਈ ਦੇ ਐੱਨ. ਐੱਸ. ਕਿਊ. ਐਲਾਨ ਹੋਣ ਦਾ ਮਤਲਬ ਇਹ ਹੈ ਕਿ ਟੈਸਟਿੰਗ ਦੌਰਾਨ ਉਹ ਨਿਰਧਾਰਿਤ ਗੁਣਵੱਤਾ ਮਾਪਦੰਡਾਂ ਦੇ ਇਕ ਜਾਂ ਵੱਧ ਮਾਪਦੰਡਾਂ `ਤੇ ਖਰੀ ਨਹੀਂ ਉੱਤਰੀ । ਹਾਲਾਂਕਿ ਇਹ ਸਿੱਟਾ ਸਿਰਫ ਜਾਂਚ ਕੀਤੇ ਗਏ ਵਿਸ਼ੇਸ਼ ਬੈਚ `ਤੇ ਲਾਗੂ ਹੁੰਦਾ ਹੈ ਅਤੇ ਇਸ ਨਾਲ ਬਾਜ਼ਾਰ `ਚ ਉਪਲੱਬਧ ਉਸੇ ਦਵਾਈ ਦੇ ਹੋਰ ਬੈਚਾਂ ਦੀ ਗੁਣਵੱਤਾ `ਤੇ ਕੋਈ ਸਵਾਲ ਨਹੀਂ ਉੱਠਦਾ । ਮਈ- 2026 ਦੀ ਰਿਪੋਰਟ `ਚ ਅਸਾਮ ਤੋਂ ਇਕ ਸਪਿਊਰੀਅਸ (ਨਕਲੀ) ਦਵਾਈ ਦਾ ਮਾਮਲਾ ਵੀ ਸਾਹਮਣੇ ਆਇਆ ਹੈ । ਜਾਂਚ `ਚ ਪਾਇਆ ਗਿਆ ਕਿ ਇਹ ਦਵਾਈ ਕਿਸੇ ਅਣ-ਅਧਿਕਾਰਤ ਨਿਰਮਾਤਾ ਵੱਲੋਂ ਬਣਾਈ ਗਈ ਸੀ, ਜਿਸ ਨੇ ਦੂਜੀ ਕੰਪਨੀ ਦੇ ਬ੍ਰਾਂਡ ਨਾਮ ਦੀ ਦੁਰਵਰਤੋਂ ਕੀਤੀ ।