ਨਵੀਂ ਦਿੱਲੀ, 23 ਜੂਨ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਵਲੋਂ ਇਕ ਸੀਨੀਅਰ ਆਈ. ਏ. ਐਸ. ਅਧਿਕਾਰੀ ਨੂੰ ਕਰੋੜਾਂ ਰੁਪਏ ਦੇ ਘੁਟਾਲੇ ਦੇ ਮਾਮਲੇ ਵਿਚ ਗ੍ਰਿਫਤਾਰ (Arrested) ਕੀਤਾ ਗਿਆ ਹੈ ।
ਕਿਸ ਸੀਨੀਅਰ ਆਈ. ਏ. ਐਸ. ਅਧਿਕਾਰੀ ਨੂੰ ਕੀਤਾ ਹੈ ਗ੍ਰਿਫ਼ਤਾਰ
ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਹਰਿਆਣਾ ਦੇ ਮਸ਼ਹੂਰ 661 ਕਰੋੜ ਰੁਪਏ ਦੇ ਆਈ. ਡੀ. ਐਫ਼. ਸੀ. ਫਸਟ ਬੈਂਕ ਅਤੇ ਏ. ਯੂ. ਸਮਾਲ ਫਾਈਨਾਂਸ ਬੈਂਕ ਘੁਟਾਲੇ ਦੀ ਜਾਂਚ ਵਿਚ ਸੀਨੀਅਰ ਆਈ. ਏ. ਐਸ. ਅਧਿਕਾਰੀ ਪੰਕਜ ਅਗਰਵਾਲ (Pankaj Agarwal) ਨੂੰ ਗ੍ਰਿਫ਼ਤਾਰ ਕੀਤਾ ਹੈ । ਸੀ. ਬੀ. ਆਈ. ਨੇ ਖੁਲਾਸਾ ਕਰਦਿਆਂ ਇਹ ਨਹੀਂ ਦੱਸਿਆ ਕਿ ਉਸ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਹੈ । ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਸਮੇਂ ਉਹ ਆਰਕੀਟੈਕਚਰ ਵਿਭਾਗ ਵਿਚ ਪ੍ਰਮੁੱਖ ਸਕੱਤਰ ਹਨ ।
ਕੀ ਆਖਿਆ ਸੀ. ਬੀ. ਆਈ. ਨੇ
ਸੀ. ਬੀ. ਆਈ. (C. B. I.) ਨੇ ਕਿਹਾ ਕਿ ਜਿਸ ਸਮੇਂ ਇਹ ਘੁਟਾਲਾ ਹੋਇਆ, ਉਸ ਸਮੇਂ ਪੰਕਜ ਅਗਰਵਾਲ ਸਿੱਖਿਆ ਵਿਭਾਗ ਅਤੇ ਖੇਤੀਬਾੜੀ ਵਿਭਾਗ ਵਿਚ ਪ੍ਰਮੁੱਖ ਸਕੱਤਰ ਸਨ । ਹਰਿਆਣਾ ਸਕੂਲ ਸਿੱਖਿਆ ਪ੍ਰੋਜੈਕਟ ਪਰਿਸ਼ਦ ਅਤੇ ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਦੇ ਖਾਤੇ ਆਈ. ਡੀ. ਐਫ਼ .ਸੀ. ਫਸਟ ਬੈਂਕ, ਸੈਕਟਰ-32, ਚੰਡੀਗੜ੍ਹ ਵਿਚ ਨਿਯਮਾਂ ਦੇ ਵਿਰੁੱਧ ਖੋਲ੍ਹੇ ਗਏ ਸਨ । ਬਾਅਦ ਵਿਚ ਨਿਰਧਾਰਤ ਸੀਮਾ ਤੋਂ ਵੱਧ ਦਾ ਸਰਕਾਰੀ ਪੈਸਾ ਇਨ੍ਹਾਂ ਖਾਤਿਆਂ ਵਿਚ ਟਰਾਂਸਫਰ ਕੀਤਾ ਗਿਆ । ਇਨ੍ਹਾਂ ਖਾਤਿਆਂ ਰਾਹੀਂ ਫਰਜ਼ੀ ਲੈਣ-ਦੇਣ ਕਰਕੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕੀਤੀ ਗਈ, ਜਿਸ ਨਾਲ ਸਰਕਾਰ ਨੂੰ 60.54 ਕਰੋੜ ਰੁਪਏ ਦਾ ਨੁਕਸਾਨ ਹੋਇਆ । ਜਾਂਚ ਦੌਰਾਨ ਪੰਕਜ ਅਗਰਵਾਲ ਖਿਲਾਫ਼ ਅਹਿਮ ਸਬੂਤ ਮਿਲੇ ਹਨ ।
ਕਿੰਨਿਆਂ ਵਿਰੁੱਧ ਕੀਤੀ ਜਾ ਚੁੱਕੀ ਹੈ ਚਾਰਜਸ਼ੀਟ ਦਾਇਰ
ਸੀ. ਬੀ. ਆਈ. ਹੁਣ ਤੱਕ ਇਸ ਮਾਮਲੇ ਵਿਚ 17 ਲੋਕਾਂ ਦੇ ਖਿ਼ਲਾਫ਼ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ। ਇਨ੍ਹਾਂ ਵਿਚ ਬੈਂਕ ਅਧਿਕਾਰੀ, ਸਰਕਾਰੀ ਕਰਮਚਾਰੀ, ਪ੍ਰਾਈਵੇਟ ਕੰਪਨੀਆਂ ਅਤੇ ਹੋਰ ਸ਼ਾਮਲ ਹਨ । ਇਸ ਤੋਂ ਪਹਿਲਾਂ ਆਈ. ਏ. ਐਸ. ਅਧਿਕਾਰੀ ਆਰ. ਕੇ. ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ।








