ਪੰਜਾਬ ਤੋਂ ਫਰਾਰ ਖ਼ਤਰਨਾਕ ਅਪਰਾਧੀ ਸੱਤੂ ਪੁਲਸ ਮੁਕਾਬਲੇ `ਚ ਢੇਰ

ਮੁਜ਼ੱਫਰਨਗਰ, 24 ਜੂਨ 2026 : ਪੰਜਾਬ ਦੀ ਲੁਧਿਆਣਾ ਜੇਲ `ਚੋਂ ਫਰਾਰ ਖਤਰਨਾਕ ਅਪਰਾਧੀ ਸਤਪਾਲ ਉਰਫ਼ ਸੱਤੂ (Satpal alias Sattu) ਸੋਮਵਾਰ ਰਾਤ ਮੁਜ਼ੱਫਰਨਗਰ `ਚ ਪੁਲਸ ਮੁਕਾਬਲੇ `ਚ ਢੇਰ (Deadly encounter with police) ਹੋ ਗਿਆ ।

ਲੁਧਿਆਣਾ ਜੇਲ `ਚੋਂ ਫਰਾਰ ਹੋ ਕੇ ਯੂ. ਪੀ. `ਚ ਲੁਕਿਆ ਹੋਇਆ ਸੀ

ਸੱਤੂ `ਤੇ ਕਤਲ, ਲੁੱਟ, ਅਗਵਾ ਅਤੇ ਜਬਰ-ਜ਼ਨਾਹ (Rape) ਸਮੇਤ 24 ਸੰਗੀਨ ਮਾਮਲੇ ਦਰਜ ਸਨ । ਉਹ 6 ਮੁਟਿਆਰਾਂ ਦੇ ਅਗਵਾ ਅਤੇ ਜਬਰ-ਜਨਾਹ ਦੇ ਮਾਮਲਿਆਂ `ਚ ਵੀ ਮੁਲਜ਼ਮ ਸੀ । ਪੁਲਸ ਅਨੁਸਾਰ ਸਿਵਲ ਲਾਈਨਜ਼ ਥਾਣਾ ਖੇਤਰ `ਚ ਵਾਹਨ ਚੈਕਿੰਗ ਦੌਰਾਨ ਪੁਲਸ ਨੇ ਸ਼ੱਕੀ ਕਾਰ ਨੂੰ ਰੋਕਣ ਦਾ ਯਤਨ ਕੀਤਾ । ਇਸ `ਤੇ ਸੱਤੂ ਨੇ ਪੁਲਸ ਟੀਮ `ਤੇ ਫਾਇਰਿੰਗ (Firing) ਸ਼ੁਰੂ ਕਰ ਦਿੱਤੀ । ਜਵਾਬੀ ਕਾਰਵਾਈ `ਚ ਪੁਲਸ ਨੇ ਉਸ ਨੂੰ ਜ਼ਖਮੀ ਕਰ ਕੇ ਫੜ ਲਿਆ । ਗੰਭੀਰ ਰੂਪ `ਚ ਜ਼ਖਮੀ ਸੱਤੂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਮੁਕਾਬਲੇ `ਚ ਸਿਪਾਹੀ ਅਜੇ ਗੌੜ ਅਤੇ ਅੰਕਿਤ ਵੀ ਗੋਲੀ ਲੱਗਣ ਨਾਲ ਜ਼ਖਮੀ ਹੋਏ ਹਨ । ਦੋਵਾਂ ਦਾ ਇਲਾਜ ਚੱਲ ਰਿਹਾ ਹੈ ।

ਕੀ ਦੱਸਿਆ ਪੁਲਸ ਸੁਪਰਡੈਂਟ ਨੇ

ਪੁਲਸ ਸੁਪਰਡੈਂਟ (Police Superintendent) (ਨਗਰ) ਅੰਮ੍ਰਿਤ ਜੈਨ ਨੇ ਦੱਸਿਆ ਕਿ ਸਤਪਾਲ ਉਰਫ਼ ਸੱਤੂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ `ਚ ਕਈ ਸੰਗੀਨ ਅਪਰਾਧਾਂ `ਚ ਲੋੜੀਂਦਾ ਸੀ । ਉਹ 6 ਫਰਵਰੀ-2026 ਨੂੰ ਲੁਧਿਆਣਾ ਜੇਲ `ਚੋਂ ਫਰਾਰ ਹੋ ਗਿਆ ਸੀ ਅਤੇ ਉਦੋਂ ਤੋਂ ਪੱਛਮੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲਿਆਂ `ਚ ਲੁਕ ਕੇ ਰਹਿ ਰਿਹਾ ਸੀ । ਮੌਕੇ ਤੋਂ ਪੁਲਸ ਨੇ . 32 ਬੋਰ ਦਾ ਪਿਸਤੌਲ, ਕਾਰਤੂਸ, ਫਰਜ਼ੀ ਆਧਾਰ ਕਾਰਡ, ਮੋਬਾਈਲ ਫੋਨ, ਵਾਰਦਾਤ `ਚ ਵਰਤੀ ਕਾਰ ਅਤੇ ਅਗਵਾ ਕੀਤੀ ਗਈ ਮੁਟਿਆਰ ਦੀਆਂ ਸੋਨੇ ਦੀਆਂ ਵਾਲੀਆਂ ਬਰਾਮਦ ਕੀਤੀਆਂ ।