ਹੁਸ਼ਿਆਰਪੁਰ, 24 ਜੂਨ 2026 : ਪੰਜਾਬ ਦੇ ਜਿਲਾ ਹੁਸਿ਼ਆਰਪੁਰ (Hoshiarpur) ਵਿਖੇ ਅੱਜ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਦੇ ਘਰ ਐਸ. ਆਈ. ਟੀ. ਟੀਮ (S. I. T. Team) ਸੰਮੰਨ ਲੈ ਕੇ ਪਹੁੰਚੀ ਹੈ ਬਾਰੇ ਪਤਾ ਚੱਲਿਆ ਹੈ ।
ਸੰਮੰਨਾਂ ਵਿਚ ਕਦੋਂ ਪੇਸ਼ ਹੋਣ ਲਈ ਗਿਆ ਹੈ ਆਖਿਆ
ਮਿਲੀ ਜਾਣਕਾਰੀ ਅਨੁਸਾਰ ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਵਿਜੇ ਸਾਂਪਲਾ (Vijay Sampla) ਦੇ ਘਰ ਜੋ ਅੱਜ ਐਸ. ਆਈ. ਟੀ. ਦੀ ਟੀਮ ਮੁੜ ਸੰਮਨ (Summons) ਲੈ ਕੇ ਪਹੁੰਚੀ ਹੈ ਵਿਚ ਐਸ. ਆਈ. ਟੀ. ਵਲੋਂ ਵਿਜੇ ਸਾਂਪਲਾ ਨੂੰ 28 ਜੂਨ ਨੂੰ ਦੁਬਾਰਾ ਪੇਸ਼ ਹੋਣ ਲਈ ਸੰਮਨ ਭੇਜਿਆ ਗਿਆ ਹੈ ।
ਐਸ. ਐਚ. ਓ. ਨੇ ਸੌਂਪੇ ਸਾਂਪਲਾ ਨੂੰ ਸੰਮੰਨ
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਾਡਲ ਟਾਊਨ ਥਾਣੇ ਦੇ ਐਸ. ਐਚ. ਓ. ਮਦਨ ਸਿੰਘ ਨੇ ਵਿਜੇ ਸਾਂਪਲਾ ਨੂੰ ਇਹ ਸੰਮਨ ਸੌਂਪੇ । ਇਸ ਦੌਰਾਨ ਵਿਜੇ ਸਾਂਪਲਾ ਨੇ ਸੰਮਨ ਪ੍ਰਾਪਤ ਕਰਦੇ ਹੋਏ ਆਪਣਾ ਲਿਖਤੀ ਜਵਾਬ ਵੀ ਮੌਕੇ `ਤੇ ਹੀ ਦੇ ਦਿੱਤਾ ।
ਕੀ ਜਵਾਬ ਦਿੱਤਾ ਵਿਜੈ ਸਾਂਪਲਾ ਨੇ
ਵਿਜੇ ਸਾਂਪਲਾ ਨੇ ਐਸ. ਆਈ. ਟੀ. ਵਲੋਂ ਉਨ੍ਹਾਂ ਨੂੰ ਸੌਂਪੇ ਗਏ ਸੰਮੰਨ ਮੌਕੇ ਆਪਣੇ ਜਵਾਬ ਵਿਚ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਰਾਜਪਾਲ ਨੂੰ ਦਿੱਤੇ ਗਏ ਬਿਆਨ ਦੀ ਕਾਪੀ ਉਪਲਬੱਧ ਨਹੀਂ ਕਰਵਾਈ ਜਾਂਦੀ, ਉਦੋਂ ਤੱਕ ਉਹ ਆਪਣਾ ਪੱਖ ਪੂਰੀ ਤਰ੍ਹਾਂ ਨਹੀਂ ਰੱਖ ਸਕਦੇ । ਇਸ ਮਾਮਲੇ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿਚ ਚਰਚਾ ਤੇਜ਼ ਹੋ ਗਈ ਹੈ ।








