ਈਸਟ ਰਦਰਫੋਰਡ, 2 ਜੁਲਾਈ 2026 : ਹਾਲ ਹੀ ਵਿਚ ਚੱਲ ਰਹੇ ਫੀਫਾ ਵਿਸ਼ਵ ਕੱਪ (FIFA World Cup) ਦੌਰਾਨ ਫਰਾਂਸ ਦੇ ਸੁਪਰ ਸਟਾਰ ਫੁੱਟਬਾਲਰ ਕਾਇਲਿਆਨ ਐਮਬਾਪੇ (Kylian Mbappe) ਨੇ ਦੋ ਗੋਲ ਕਰਕੇ ਮੈਸੀ ਦੀ ਬਰਾਬਰੀ ਕੀਤੀ ਹੈ ।
ਐਮਬਾਪੇ ਨੇ 74ਵੇਂ ਮਿੰਟ `ਚ ਟੀਮ ਵੱਲੋਂ ਤੀਜਾ ਗੋਲ ਕਰਕੇ ਉਸਦੀ ਜਿੱਤ ਯਕੀਨੀ ਕਰ ਦਿੱਤੀ
ਧਾਕੜ ਫੁੱਟਬਾਲਰ (Great footballer) ਕਾਇਲਿਆਨ ਐਮਬਾਪੇ ਦੇ 2 ਗੋਲਾਂ ਦੀ ਮਦਦ ਨਾਲ ਫਰਾਂਸ ਨੇ ਸਵੀਡਨ ਨੂੰ 3-0 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦੇ ਆਖਰੀ-16 `ਚ ਜਗ੍ਹਾ ਬਣਾ ਲਈ, ਜਿੱਥੇ ਉਸਦਾ ਸਾਹਮਣਾ ਪੈਰਾਗਵੇ ਨਾਲ ਹੋਵੇਗਾ । ਐਮਬਾਪੇ ਨੇ ਆਪਣੇ ਅਕਸ ਅਨੁਸਾਰ ਪ੍ਰਦਰਸ਼ਨ ਕਰਦੇ ਹੋਏ 45ਵੇਂ ਮਿੰਟ `ਚ ਇਕ ਸ਼ਾਨਦਾਰ ਕਰਾਸ ਓਵਰ ਸ਼ਾਟ ਨਾਲ ਫਰਾਂਸ ਨੂੰ ਬੜ੍ਹਤ ਦਿਵਾਈ ਤੇ ਫਿਰ ਦੂਜੇ ਹਾਫ `ਚ ਇਕ ਹੋਰ ਗੋਲ ਕਰਕੇ ਵਿਸ਼ਵ ਕੱਪ ਦੇ ਨਾਕਆਊਟ ਰਾਊਂਡ `ਚ ਸਰਵੋਤਮ ਗੋਲ ਕਰਨ ਦਾ ਰਿਕਾਰਡ ਬਣਾਇਆ । ਫਰਾਂਸ ਲਈ ਬੈਡਲੀ ਬਾਰਕੋਲਾ ਨੇ ਵੀ 53 ਵੇਂ ਮਿੰਟ `ਚ ਇਕ ਗੋਲ ਕੀਤਾ । ਐਮਬਾਪੇ ਨੇ 74ਵੇਂ ਮਿੰਟ `ਚ ਟੀਮ ਵੱਲੋਂ ਤੀਜਾ ਗੋਲ ਕੀਤਾ ਤੇ ਉਸਦੀ ਜਿੱਤ ਯਕੀਨੀ ਕਰ ਦਿੱਤੀ ।
ਪਿਛਲੇ 4 ਮੈਚਾਂ `ਚ ਤੀਜਾ ਮੌਕਾ ਹੈ ਜਦੋਂ ਐਮਬਾਪੇ ਨੇ ਮੈਚ `ਚ 2 ਗੋਲ ਕੀਤੇ
ਇਹ ਪਿਛਲੇ 4 ਮੈਚਾਂ `ਚ ਤੀਜਾ ਮੌਕਾ ਹੈ ਜਦੋਂ ਐਮਬਾਪੇ ਨੇ ਮੈਚ `ਚ 2 ਗੋਲ ਕੀਤੇ । ਮੌਜੂਦਾ ਟੂਰਨਾਮੈਂਟ `ਚ ਹੁਣ ਉਸਦੇ 6 ਗੋਲ ਹੋ ਗਏ ਹਨ ਤੇ ਉਸਨੇ ਅਰਜਨਟੀਨਾ ਦੇ ਫਾਰਵਰਡ ਲਿਓਨਿਲ ਮੈਸੀ ਦੀ ਬਰਾਬਰੀ ਕਰ ਲਈ ਹੈ । ਵਿਸ਼ਵ ਕੱਪ ਕਰੀਅਰ (World Cup career) `ਚ ਉਸਦੇ ਕੁੱਲ ਗੋਲਾਂ ਦੀ ਗਿਣਤੀ 18 ਹੋ ਗਈ ਹੈ, ਜਿਹੜੀ ਮੈਸੀ ਦੇ ਰਿਕਾਰਡ ਤੋਂ ਸਿਰਫ ਇਕ ਘੱਟ ਹੈ । ਐਮਬਾਪੇ ਹੁਣ ਤੱਕ ਵਿਸ਼ਵ ਕੱਪ ਦੇ ਨਾਕਆਊਟ ਰਾਊਂਡ `ਚ 10 ਗੋਲ ਕਰ ਚੁੱਕਾ ਹੈ ਜਿਹੜੇ ਬ੍ਰਾਜ਼ੀਲ ਦੇ ਧਾਕੜ ਲਿਓਨਿਡਾਸ ਤੇ ਰੋਨਾਲਡੋ ਦੇ ਪਿਛਲੇ ਰਿਕਾਰਡ ਤੋਂ 2 ਵੱਧ ਹਨ ।
ਸਟੇਡੀਅਮ `ਚ ਮੌਜੂਦ ਦਰਸ਼ਕਾਂ ਵਿਚ ਜਿ਼ਆਦਾਤਰ ਫਰਾਂਸ ਦੇ ਪ੍ਰਸ਼ੰਸਕ ਸਨ
4 ਸਾਲ ਪਹਿਲਾਂ ਵਿਸ਼ਵ ਕੱਪ `ਚ ਉਪ ਜੇਤੂ ਰਹੀ ਤੇ ਇਸ ਵਾਰ ਟੂਰਨਾਮੈਂਟ (Tournament) ਦੇ ਪ੍ਰਮੁੱਖ ਦਾਅਵੇਦਾਰਾਂ `ਚ ਸ਼ਾਮਲ ਫਰਾਂਸ ਨੇ ਹੁਣ ਤੱਕ ਟੂਰਨਾਮੈਂਟ ਚ 13 ਗੋਲ ਕੀਤੇ ਹਨ ਤੇ ਉਸਦੇ ਵਿਰੁੱਧ ਸਿਰਫ 2 ਗੋਲ ਹੋਏ ਹਨ । ਉਸਦੀ ਵੱਲੋਂ ਮਾਈਕਲ ਓਲਿਸ ਨੇ 5 ਗੋਲਾਂ `ਚ ਮਦਦ ਕੀਤੀ ਹੈ । ਸਟੇਡੀਅਮ `ਚ ਮੌਜੂਦ 80,663 ਦਰਸ਼ਕਾਂ `ਚ ਜਿ਼ਆਦਾਤਰ ਫਰਾਂਸ ਦੇ ਪ੍ਰਸ਼ੰਸਕ ਸਨ। ਇਸ ਨਾਲ ਟੂਰਨਾਮੈਂਟ `ਚ ਰਿਕਾਰਡ 50 ਲੱਖ ਤੋਂ ਵੱਧ ਦਰਸ਼ਕਾਂ ਦਾ ਅੰਕੜਾ ਪਾਰ ਹੋ ਗਿਆ ਹੈ ।








