Patiala Help Club Logo

ਭਾਰਤ ਨੇ ਜਿੱਤੇ ਏਸ਼ੀਆਈ ਕੁਸ਼ਤੀ ਚੈਂਪੀਅਨਸਿ਼ਪ `ਚ 4 ਸੋਨ ਸਮੇਤ 20 ਤਮਗੇ ਜਿੱਤੇ

ਪਟਾਇਆ, 9 ਜੁਲਾਈ 2026 : ਅੰਡਰ-20 ਏਸ਼ੀਆਈ ਕੁਸ਼ਤੀ ਚੈਂਪੀਅਨਸਿ਼ਪ (Asian Wrestling Championship) ਵਿਚ ਭਾਰਤ ਵਲੋਂ ਚਾਰ ਸੋਨੇ ਦੇ ਤਮਗਿਆਂ ਸਮੇਤ 20 ਤਮਗੇ ਜਿੱਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ ।

ਕਿਹੜੇ ਕਿਹੜੇ ਤਗਮੇ ਕਿੰਨੇ ਗਏ ਹਨ ਜਿੱਤੇ

ਭਾਰਤੀ ਪਹਿਲਵਾਨਾਂ (Indian wrestlers) ਨੇ ਅੰਡਰ-20 ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ `ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 4 ਸੋਨ ਸਮੇਤ 20 ਤਮਗੇ ਆਪਣੇ ਨਾਂ ਕੀਤੇ ਜਿਸ `ਚ 7 ਚਾਂਦੀ ਅਤੇ 9 ਕਾਂਸੀ ਦੇ ਤਮਗੇ ਸ਼ਾਮਲ ਹਨ । ਭਾਰਤ ਨੇ ਚੈਂਪੀਅਨਸਿ਼ਪ ਦੀ ਮਹਿਲਾ ਕੁਸ਼ਤੀ ਅਤੇ ਪੁਰਸ਼ ਫ੍ਰੀਸਟਾਈਲ `ਚ ਓਵਰਆਲ ਟੀਮ ਰੈਂਕਿੰਗ `ਚ ਵੀ ਟਾਪ-3 `ਚ ਜਗ੍ਹਾ ਪੱਕੀ ਕੀਤੀ ।

ਭਾਰਤੀ ਟੀਮ ਮਹਿਲਾ ਕੁਸ਼ਤੀ ਵਿਚ ਰਹੀ 184 ਅੰਕਾਂ ਨਾਲ ਦੂਸਰੇ ਸਥਾਨ ਤੇ

ਮਹਿਲਾ ਕੁਸ਼ਤੀ (Women’s wrestling) `ਚ ਭਾਰਤੀ ਟੀਮ 184 ਅੰਕਾਂ ਨਾਲ ਦੂਜੇ ਸਥਾਨ `ਤੇ ਰਹੀ ਜੋ ਚੈਂਪੀਅਨ ਚੀਨ (189 ਅੰਕ) ਤੋਂ ਥੋੜ੍ਹਾ ਹੀ ਘੱਟ ਸੀ । ਜਾਪਾਨ (142 ਅੰਕ) ਤੀਜੇ ਸਥਾਨ `ਤੇ ਰਿਹਾ। ਭਾਰਤੀ ਪੁਰਸ਼ ਫ੍ਰੀਸਟਾਈਲ ਟੀਮ 152 ਅੰਕਾਂ ਨਾਲ ਤੀਜੇ ਸਥਾਨ `ਤੇ ਰਹੀ। ਉਸ ਤੋਂ ਅੱਗੇ ਜੇਤੂ ਕਜ਼ਾਕਿਸਤਾਨ (170) ਅਤੇ ਈਰਾਨ (164) ਰਹੇ ।

ਮਹਿਲਾ ਵਰਗ ਵਿਚ ਕਿਸ ਨੇ ਕਿਹੜੇ ਵਰਗ ਵਿਚ ਕੁਸ਼ਤੀ ਖੇਡੀ

ਮਹਿਲਾ ਵਰਗ `ਚ ਪ੍ਰਵੀਨ (50 ਕਿਲੋ), ਮੁਸਕਾਨ (53 ਕਿਲੋ) ਅਤੇ ਕਾਜਲ (76 ਕਿਲੋ) ਨੇ ਸੋਨ ਤਮਗਿਆਂ ਨਾਲ ਭਾਰਤੀ ਚੁਣੌਤੀ ਦੀ ਅਗਵਾਈ ਕੀਤੀ । ਮਾਨਿਆ ਰਾਜਪੂਤ (57 ਕਿਲੋ), ਸਵਿਤਾ (62 ਕਿਲੋ) ਅਤੇ ਮਨੀਸ਼ਾ (72 ਕਿਲੋ) ਨੂੰ ਚੀਨ ਦੇ ਪਹਿਲਵਾਨਾਂ ਵਿਰੁੱਧ ਆਪਣੇ-ਆਪਣੇ ਫਾਈਨਲ ਮੁਕਾਬਲੇ ਹਾਰ ਜਾਣ ਤੋਂ ਬਾਅਦ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ । ਕਾਜਲ (55 ਕਿਲੋ), ਕੋਮਲ (59 ਕਿਲੋ) ਅਤੇ ਮਾਨਸੀ ਲਾਥਰ (65 ਕਿਲੋ) ਕਾਂਸੀ ਦੇ ਤਮਗੇ ਜਿੱਤਣ `ਚ ਸਫਲ ਰਹੇ ।

70 ਕਿਲੋ ਵਰਗ ਵਿਚ ਪੁਰਸ਼ ਫ੍ਰੀ ਸਟਾਇਲ ਵਿਚ ਸੁਮਿਤ ਨੇ ਭਾਰਤ ਲਈ ਇਕਲੌਤਾ ਸੋਨ ਤਮਗਾ ਜਿੱਤਿਆ

ਪੁਰਸ਼ ਫ੍ਰੀ ਸਟਾਈਲ (Men’s Freestyle) `ਚ ਸੁਮਿਤ ਕੁਮਾਰ ਲਕਸ਼ਮਣ ਭਾਰਾਸਕਰ ਨੇ 70 ਕਿਲੋ ਵਰਗ `ਚ ਭਾਰਤ ਲਈ ਇਕਲੌਤਾ ਸੋਨ ਤਮਗਾ ਜਿੱਤਿਆ । ਉਸ ਨੇ ਕਜ਼ਾਕਿਸਤਾਨ ਦੇ ਸੁੰਗਕਰ ਸੇਦਾਖਮੇਟ ਵਿਰੁੱਧ ਰੋਮਾਂਚਕ ਮੁਕਾਬਲੇ `ਚ 13-7 ਨਾਲ ਜਿੱਤ ਹਾਸਲ ਕੀਤੀ । ਪੁਸ਼ਪ (61 ਕਿਲੋ), ਸੌਰਭਯਾਦਵ (79 ਕਿਲੋ) ਅਤੇ ਰੌਣਕ (125 ਕਿਲੋ) ਨੂੰ ਫਾਈਨਲ `ਚ ਹਰਾ ਕੇ ਚਾਂਦੀ ਤਮਗਾ ਮਿਲਿਆ ਜਦਕਿ ਰੋਹਿਤ (57 ਕਿਲੋ), ਆਦਰਸ਼ ਯੁਵਰਾਜ ਪਾਟਿਲ (74 ਕਿਲੋ) ਅਤੇ ਲੱਕੀ (97 ਕਿਲੋ) ਨੇ ਕਾਂਸੀ ਦੇ ਤਮਗੇ ਜਿੱਤੇ । ਇਸ ਤੋਂ ਪਹਿਲਾਂ ਗ੍ਰੀਕੋ-ਰੋਮਨ ਵਰਗ `ਚ ਅਕਸ਼ੈ ਰਾਣਾ ਨੇ 97 ਕਿਲੋ ਵਰਗ `ਚ ਚਾਂਦੀ ਤਮਗਾ (Medal) ਜਿੱਤਿਆ ਸੀ । ਨੀਰਜ ਪਟੇਲ` (55 ਕਿਲੋ), ਅਨੁਜ (67 ਕਿਲੋ) ਅਤੇ ਧੀਰਜ ਕੁਮਾਰ ਮਲਿਕ (67 ਕਿਲੋ) ਨੂੰ ਕਾਂਸੀ ਦੇ ਤਮਗੇ ਨਾਲ ਸਬਰ ਕਰਨਾ ਪਿਆ ।

Advertisement