ਜਗਰਾਉਂ, 14 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਸ਼ਹਿਰ ਜਗਰਾਓਂ ਵਿਖੇ ਇਕ ਸਕੂਲ ਵਿਚ ਸ਼ੂਟਿੰਗ ਰੇਂਜ ਪ੍ਰੈਕਟਿਸ ਦੌਰਾਨ ਇਕ ਵਿਦਿਆਰਥੀ ਛਰਲੇ ਲੱਗਣ ਕਾਰਨ ਜਖਮੀ (Injured) ਹੋ ਗਿਆ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਜਗਰਾਉਂ ਦੇ ਇਕ ਨਾਮੀ ਪ੍ਰਾਈਵੇਟ ਸਕੂਲ ਦੀ ਸ਼ੂਟਿੰਗ ਰੇਂਜ (Shooting range) `ਚ ਪ੍ਰੈਕਟਿਸ ਕਰਦਿਆਂ ਜੋ ਏਅਰਗਨ ਦੇ ਛਰਲੇ ਲੱਗਣ (get splinters) ਨਾਲ ਵਿਦਿਆਰਥੀ ਜ਼ਖ਼ਮੀ ਹੋ ਗਿਆ ਹੈ ਵਾਲੀ ਘਟਨਾ ਦੀ ਜਾਂਚ ਪੁਲਸ ਵਲੋਂ ਕੀਤੀ ਜਾ ਰਹੀ ਹੈ । ਜਾਣਕਾਰੀ ਅਨੁਸਾਰ ਜਗਰਾਉਂ ਦੇ ਜਿਸ ਯੂਨੀਰਾਈਜ਼ ਸਕੂਲ `ਚ ਬਣੀ ਛੋਟੀ ਰੇਂਜ ਵਿਚ ਗਿਆਰਵੀਂ ਕਲਾਸ ਦੇ ਵਿਦਿਆਰਥੀ ਟਰੇਨਰ ਦੀ ਅਗਵਾਈ ਹੇਠ ਪ੍ਰੈਕਟਿਸ ਕਰ ਰਹੇ ਸਨ ਦੇ ਦੌਰਾਨ ਇਕ ਵਿਦਿਆਰਥੀ ਵੱਲੋਂ ਜਦੋਂ ਏਅਰਗਨ ਦੇ ਲਗਾਤਾਰ ਦੋ ਵਾਰੀ ਫਾਇਰ ਕੀਤੇ ਗਏ ਤਾਂ ਉਸ ਵਿੱਚੋਂ ਨਿਕਲੇ ਛਰਲੇ ਉੱਥੇ ਖੜ੍ਹੇ ਇਕ ਦੂਸਰੇ ਵਿਦਿਆਰਥੀ ਦੀ ਲੱਤ ਵਿਚ ਦੋ ਥਾਵਾਂ `ਤੇ ਲੱਗੇ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਤੇ ਇਕਦਮ ਸ਼ੂਟਿੰਗ ਰੇਂਜ ਵਿਚ ਭਾਜੜ ਪੈ ਗਈ ।
ਪੁਲਸ ਨੇ ਕਰ ਦਿੱਤੀ ਹੈ ਮਾਮਲੇ ਦੀ ਜਾਂਚ ਸ਼ੁਰੂ
ਸੂਚਨਾ ਮਿਲਣ `ਤੇ ਵਿਦਿਆਰਥੀ ਦੇ ਮਾਪੇ ਸਕੂਲ ਪਹੁੰਚੇ ਤੇ ਉਨ੍ਹਾਂ ਸਕੂਲ ਸਟਾਫ ਦੀ ਮਦਦ ਨਾਲ ਜਖਮੀ ਵਿਦਿਆਰਥੀ ਨੂੰ ਇਲਾਜ ਲਈ ਨਿੱਜੀ ਹਸਪਤਾਲ (Private hospital) ਪਹੁੰਚਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਜਗਰਾਉਂ ਦੇ ਡੀ. ਐਸ. ਪੀ. (ਡੀ) ਤੇ ਥਾਣਾ ਸਿਟੀ ਦੇ ਮੁਖੀ ਪੁਲਸ ਫੋਰਸ ਸਮੇਤ ਪੁੱਜੇ ਤੇ ਮਾਮਲੇ ਦੀ ਜਾਂਚ (Investigation of the case) ਸ਼ੁਰੂ ਕਰ ਦਿੱਤੀ । ਉਪਰੋਕਤ ਵਾਪਰੇ ਹਾਦਸੇ ਸਬੰਧੀ ਜੇਕਰ ਗੱਲ ਕੀਤੀ ਜਾਵੇ ਤਾਂ ਸਕੂਲ ਮੈਨੇਜਮੈਂਟ ਦਾ ਕਹਿਣਾ ਹੈ ਕਿ ਇਹ ਘਟਨਾ ਅਚਾਨਕ ਪ੍ਰੈਕਟਿਸ ਦੌਰਾਨ ਵਾਪਰੀ ਹੈ ।








