ਘਨੌਰ, 21 ਜੁਲਾਈ : 2026 : ਪੰਜਾਬ-ਹਰਿਆਣਾ ਨੂੰ ਆਪਸ ਵਿਚ ਜੋੜਨ ਵਾਲੇ ਸ਼ੰਭੂ ਬਾਰਡਰ (Shambhu Border) ‘ਤੇ ਕਿਸਾਨਾਂ ਦਾ ਵਫ਼ਦ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਪੁਲਸ ਅਧਿਕਾਰੀਆਂ ਨਾਲ ਗੱਲ ਕਰਨ ਲਈ ਪਹੁੰਚਿਆ ਹੈ ।
ਕੌਣ ਕੌਣ ਹੈ ਵਫ਼ਦ ਵਿਚ
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿਖੇ ਕੀਤੀ ਜਾਣ ਵਾਲੀ ਮਹਾਪੰਚਾਇਤ (Mahapanchayat) ਕਰਨ ਤੋਂ ਰੋਕਣ ਲਈ ਸ਼ੰਭੂ ਬਾਰਡਰ ‘ਤੇ ਰੋਕੇ ਗਏ ਪੰਜਾਬ ਦੇ ਕਿਸਾਨਾਂ ਦਾ ਇਕ ਵਫ਼ਦ ਹਰਿਆਣਾ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਪਹੁੰਚਿਆ ਹੈ । ਜਿਸ ਵਿਚ ਕਿਸਾਨ ਆਗੂ ਸਰਵਨ ਸਿੰਘ ਪੰਧੇਰ, ਤੇਜਵੀਰ ਸਿੰਘ ਪੰਜਖੋਰਾ ਅਤੇ ਦਿਲਬਾਗ ਸਿੰਘ ਗਿੱਲ ਸਮੇਤ ਕਈ ਪ੍ਰਮੁੱਖ ਕਿਸਾਨ ਨੇਤਾ ਸ਼ਾਮਲ ਸਨ । ਕਿਸਾਨ ਆਗੂਆਂ (Farmer leaders) ਨੇ ਬਾਰਡਰ `ਤੇ ਤਾਇਨਾਤ ਹਰਿਆਣਾ ਪੁਲਸ ਦੇ ਉੱਚ ਅਧਿਕਾਰੀਆਂ ਨਾਲ ਦਿੱਲੀ ਜਾਣ ਅਤੇ ਬਾਰਡਰ ਖੋਲ੍ਹਣ ਸਬੰਧੀ ਚਰਚਾ ਕੀਤੀ । ਇਸ ਤੋਂ ਪਹਿਲਾ ਹਰਿਆਣਾ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਸ ਦੇ ਵੱਲੋਂ ਧਾਰਾ 163 ਲਾਗੂ ਕਰਦਿਆਂ ਕਿਸਾਨਾਂ ਨੂੰ ਬੈਰੀਕੇਡਾਂ ਤੋਂ 100 ਮੀਟਰ ਦੂਰ ਰਹਿਣ ਦੀ ਚਿਤਾਵਨੀ ਦੇ ਦਿੱਤੀ ਸੀ ।
ਕਿਸਾਨ ਸ਼ਾਂਤਪੂਰਨ ਤਰੀਕੇ ਨਾਲ ਆਪਣੀ ਰਾਜਧਾਨੀ ਜਾਣਾ ਚਾਹੁੰਦੇ ਹਨ : ਪੰਧੇਰ
ਕਿਸਾਨਾਂ ਦੀ ਅਗਵਾਈ ਕਰ ਰਹੇ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਸਪੱਸ਼ਟ ਆਖਿਆ ਹੈ ਕਿ ਦਿੱਲੀ ਵਿਖੇ ਹੋਣ ਵਾਲੀ ਕਿਸਾਨ ਮਹਾਪੰਚਾਇਤ ਵਿਚ ਸਮੁੱਚੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਆਪਣੀ ਰਾਜਧਾਨੀ ਦਿੱਲੀ ਵਿਖੇ ਜਾਣਾ ਚਾਹੁੰਦੇ ਹਨ ਤੇ ਇਹ ਉਨ੍ਹਾਂ ਦਾ ਲੋਕਤੰਤਰਿਕ ਅਧਿਕਾਰ ਵੀ ਹੈ ਪਰ ਹਰਿਆਣਾ ਅਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਰੋਕਣ ਦੇ ਲਈ ਬੈਰੀਕੇਡ ਲਗਾ ਦਿੱਤੇ ਗਏ ਹਨ ।
ਕੇਂਦਰ ਸਰਕਾਰ ਨੇ ਹਾਲੇ ਤੱਕ ਨਹੀਂ ਜਾਰੀ ਕੀਤਾ ਹੈ ਕੋਈ ਨੋਟੀਫਿਕੇਸ਼ਨ
ਉਹਨਾਂ ਕਿਹਾ ਕਿ ਹਾਲੇ ਤੱਕ ਨਾ ਤਾਂ ਕੇਂਦਰ ਸਰਕਾਰ (Central Government) ਦੇ ਵੱਲੋਂ ਕਿਸਾਨਾਂ ਨੂੰ ਕਿਸਾਨ ਘਾਟ ਤੇ ਜਾਣ ਤੋਂ ਰੋਕਣ ਲਈ ਕੋਈ ਨੋਟੀਫਿਕੇਸ਼ਨ (Notifications) ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਹਰਿਆਣਾ ਸਰਕਾਰ ਦੇ ਵੱਲੋਂ ਧਾਰਾ 163 ਲਗਾਏ ਜਾਣ ਦੀ ਸੂਚਨਾ ਜਾਰੀ ਕੀਤੀ ਗਈ ਹੈ । ਉਹਨਾਂ ਕਿਹਾ ਕਿ ਅਸੀਂ ਅਧਿਕਾਰੀਆਂ ਦੇ ਨਾਲ ਗੱਲਬਾਤ ਜਰੂਰ ਕਰਾਂਗੇ ਪ੍ਰੰਤੂ ਅਸੀਂ ਕਿਸੇ ਵੀ ਟਕਰਾਵ ਦੀ ਨੀਤੀ ਨਾਲ ਨਹੀਂ ਆਏ ਹਾਂ ।








