Patiala Help Club Logo

ਅੰਮ੍ਰਿਤਸਰ ਦੀ ਵਸਨੀਕ ਲੜਕੀ ਦੀ ਕੈਨੇਡਾ ਵਿਖੇ ਹੋਈ ਹੱਤਿਆ

ਕੈਨੇਡਾ, 30 ਜੁਲਾਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੀ ਵਸਨੀਕ ਪੰਜਾਬੀ ਲੜਕੀ ਦਾ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਲੜਕੀ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ (Canada) ਦੇੇ ਟੋਰਾਂਟੋ ਵਿਖੇ ਜਿਸ ਪੰਜਾਬੀ ਲੜਕੀ ਦੀ ਗੋਲੀਬਾਰੀ (Shooting) ਕਰਕੇ ਹੱਤਿਆ ਕਰ ਦਿੱਤੀ ਗਈ ਹੈ ਦੀ ਪਛਾਣ ਅੰਮ੍ਰਿਤਸਰ ਦੀ ਵਸਨੀਕ ਨਵਰੀਤ ਕੌਰ ਦੇ ਤੌਰ ਤੇ ਹੋਈ ਹੈ । ਦੱਸਣਯੋਗ ਹੈ ਕਿ ਜਿਸ ਵਿਅਕਤੀ ਵਲੋਂ ਨਵਰੀਤ ਕੌਰ (Navreet Kaur) ਦਾ ਕਤਲ ਕੀਤੇ ਜਾਣ ਦਾ ਦੋਸ਼ ਲਗਾਇਆ ਜਾ ਰਿਹਾ ਹੈ ਵਲੋਂ ਪਿਛਲੇ ਕਾਫੀ ਸਮੇਂ ਤੋਂ ਨਵਰੀਤ ਕੌਰ ਨੂੰ ਇਕ ਪਾਸੜ ਪਿਆਰ ਦੇ ਚਲਦਿਆਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਇਸ ਸਬੰਧੀ ਇਕ ਸਿਕਾਇਤ ਵੀ ਕੈਨੇਡਾ ਵਿਖੇ ਪੁਲਸ ਕੋਲ ਦਰਜ ਹੈ ।

ਕੀ ਦੱਸਿਆ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ

ਕਤਲ ਦੀ ਵਾਰਦਾਤ ਦਾ ਸਿ਼ਕਾਰ ਹੋਈ ਲੜਕੀ ਨਵਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਪਿਤਾ ਹਰਭਜਨ ਸਿੰਘ ਤੇ ਚਾਚਾ ਬਲਬੀਰ ਸਿੰਘ ਨੇ ਦੱਸਿਆ ਕਿ ਨਵਨੀਤ ਕਰੀਬ ਪੰਜ ਸਾਲ ਪਹਿਲਾਂ ਸਟੱਡੀ ਵੀਜ਼ੇ `ਤੇ ਕੈਨੇਡਾ ਗਈ ਸੀ । ਪੜ੍ਹਾਈ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲਿਆ ਅਤੇ ਬਾਅਦ ਵਿੱਚ ਸਥਾਈ ਨਿਵਾਸ (ਪੀ. ਆਰ.) ਹਾਸਲ ਕਰਨ ਉਪਰੰਤ ਉਹ ਇੱਕ ਬੈਂਕ ਵਿੱਚ ਨੌਕਰੀ ਕਰ ਰਹੀ ਸੀ । ਕਰੀਬ ਇੱਕ ਮਹੀਨਾ ਪਹਿਲਾਂ ਉਹ ਚਾਰ ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਅੰਮ੍ਰਿਤਸਰ ਆਈ ਸੀ । 27 ਜੂਨ ਨੂੰ ਉਸ ਨੇ ਅੰਮ੍ਰਿਤ ਛਕਿਆ ਅਤੇ 29 ਜੂਨ ਨੂੰ ਮੁੜ ਕੈਨੇਡਾ ਪਰਤ ਗਈ ।

ਕੀ ਦਾਅਵਾ ਕੀਤਾ ਪਰਿਵਾਰਕ ਮੈਂਬਰਾਂ ਨੇ

ਨਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਕੋਟਕਪੂਰਾ ਨਾਲ ਸਬੰਧਤ ਸ਼ਰਨਜੀਤ ਨਾਮਕ ਨੌਜਵਾਨ ਪਿਛਲੇ ਕਈ ਮਹੀਨਿਆਂ ਤੋਂ ਨਵਨੀਤ ਨੂੰ ਤੰਗ ਕਰ ਰਿਹਾ ਸੀ । ਉਹ ਲਗਾਤਾਰ ਫੋਨ ਕਰਦਾ, ਪਿੱਛਾ ਕਰਦਾ ਅਤੇ ਬੈਂਕ ਤੱਕ ਪਹੁੰਚ ਜਾਂਦਾ ਸੀ । ਇਸ ਤੋਂ ਬਾਅਦ ਨਵਨੀਤ ਨੇ ਪੁਲਸ ਕੋਲ ਸਿ਼ਕਾਇਤ ਦਰਜ (Complaint filed) ਕਰਵਾਈ, ਜਿਸ `ਤੇ ਪੁਲਸ ਨੇ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕੀਤਾ ਅਤੇ ਮਾਮਲਾ ਅਦਾਲਤ ਤੱਕ ਪਹੁੰਚਿਆ । ਪਰਿਵਾਰ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਨਵਨੀਤ ਨੇ ਆਪਣਾ ਮੋਬਾਈਲ ਨੰਬਰ ਅਤੇ ਰਹਿਣ ਦੀ ਥਾਂ ਵੀ ਬਦਲ ਲਈ ਸੀ, ਪਰ ਇਸ ਦੇ ਬਾਵਜੂਦ ਮੁਲਜ਼ਮ ਉਸ ਤੱਕ ਪਹੁੰਚ ਗਿਆ ।

Advertisement