Patiala Help Club Logo

ਹਿਮਾਚਲ ਵਿਚ ਗੱਡੀ ‘ਤੇ ਪੱਥਰ ਡਿੱਗਣ ਕਾਰਨ ਹੋਈ ਪਤੀ-ਪਤਨੀ ਦੀ ਮੌਤ

ਹਿਮਾਚਲ ਪ੍ਰਦੇਸ਼, 31 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਕੁੱਲੂ ਵਿਖੇ ਗੱਡੀ ‘ਤੇ ਪੱਥਰ ਡਿੱਗਣ ਦੇ ਕਾਰਨ ਪਤੀ-ਪਤਨੀ ਦੀ ਮੌਤ (Death) ਹੋਣ ਦਾ ਸਮਾਚਾਰ ਹੈ ।

ਕੌਣ ਹਨ ਇਹ ਪਤੀ-ਪਤਨੀ

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਜਿਲਾ ਕੁੱਲੂ ਦੇ ਰਾਨਾਬਾਗ-ਦੇਓਰੀ ਸੜਕ ‘ਤੇ ਅੱਜ਼ ਸਵੇਰ ਵੇਲੇ ਜੋ ਇਕ ਗੱਡੀ ‘ਤੇ ਪੱਥਰ ਡਿੱਗਣ ਕਾਰਨ ਕਾਰ ਵਿਚ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ ਹੈ ਨਾਲ ਗੱਡੀ ਵਿਚ ਸਵਾਰ ਧੀ ਜਖਮੀ ਹੋ ਗਈ ਹੈ ਵਿਚ ਦੋਵੇਂ ਮ੍ਰਿਤਕਾਂ ਵਿਚੋਂ ਮ੍ਰਿਤਕ ਵਿਅਕਤੀ ਦੀ ਪਛਾਣ ਡਾਕਟਰ ਬ੍ਰਿਜ ਦੇ ਤੌਰ ‘ਤੇ ਹੋਈ ਹੈ । ਸੜਕ ਹਾਦਸੇ (Road accidents) ਵਿਚ ਜਖਮੀ ਹੋਈ ਡਾਕਟਰ ਬ੍ਰਿਜ ਦੀ ਧੀ ਆਨੀ ਹਸਪਤਾਲ ਵਿਖੇ ਇਲਾਜ ਅਧੀਨ ਹੈ ।

ਕਿਥੋਂ ਵਾਪਸ ਆ ਰਿਹਾ ਸੀ ਪਰਿਵਾਰ

ਪ੍ਰਾਪਤ ਸੂਚਨਾ ਮੁਤਾਬਕ ਡਾਕਟਰ ਬ੍ਰਿਜ ਜੋ ਕਿ ਇਕ ਗਾਇਨੀਕੋਲੋਜਿਸਟ ਹਨ ਤੇ ਰਾਮਪੁਰ ਦੇ ਹਸਪਤਾਲ ਵਿਚ ਡਾਕਟਰ ਹਨ ਆਪਣੇ ਪਰਿਵਾਰ ਸਮੇਤ ਮੰਦਰ ਤੋਂ ਵਾਪਸ ਆ ਰਹੇ ਸਨ ਕਿ ਉਸ ਵੇਲੇ ਪਹਾੜੀ ਤੋਂ ਵੱਡੇ ਪੱਥਰ ਡਿੱਗਣ (Falling stones) ਕਾਰਨ ਉਨ੍ਹਾਂ ਦੀ ਕਾਰ ਪਲਟ ਕੇ ਖੱਡ ਵਿਚ ਡਿੱਗ ਗਈ ਤੇ ਉਪਰੋਕਤ ਹਾਦਸਾ ਵਾਪਰ ਗਿਆ ।

Advertisement