Patiala Help Club Logo

ਟਰੱਕ ਵਿਚ ਲੋਡ ਗਾਡਰ ਡਿੱਗਣ ਕਾਰਨ ਹੋਈ ਮਾਂ-ਪੁੱਤਰ ਦੀ ਮੌਤ

ਫਿਰੋਜ਼ਪੁਰ, 5 ਅਗਸਤ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਦੇ ਇਲਾਕੇ ਮੱਖੂ ਵਿਖੇ ਟਰੱਕ ਵਿਚ ਲੋਡ ਕੀਤੇ ਹੋਏ ਗਾਡਰ ਡਿੱਗਣ ਦੇ ਕਾਰਨ ਸਾਈਕਲ ‘ਤੇ ਸਵਾਰ ਮਾਂ-ਪੁੱਤਰ ਦੀ ਮੌਤ (Death) ਹੋ ਗਈ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਮੱਖੂ ਇਲਾਕੇ ਵਿਚ ਜੋ ਓਵਰਲੋਡ ਟਰਾਲੇ (Overloaded trailers) ਤੋਂ ਲੋਹੇ ਦੇ ਗਾਡਰ ਡਿੱਗਣ ਕਾਰਨ ਸਾਈਕਲ ‘ਤੇ ਜਾ ਰਹੇ ਮਾਂ-ਪੁੱਤਰ ਦੀ ਮੌਤ ਹੋ ਗਈ ਹੈ ਵਿਚ ਦੋਹਾਂ ਦੀ ਪਛਾਣ ਪਰਮਜੀਤ ਕੌਰ ਅਤੇ ਕੁਲਵੰਤ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਸੜਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਦੋਵੇਂ ਜਣੇ ਧੀ ਦੇ ਘਰ ਸਾਵਣ ਦਾ ਤਿਓਹਾਰ ਦੇਣ ਜਾ ਰਹੇ ਸਨ ਕਿ ਇਸ ਦੌਰਾਨ ਰਾਜਸਥਾਨ ਫੀਡਰ ਅਤੇ ਸਰਹਿੰਦ ਫੀਡਰ ਨਹਿਰ ਦੇ ਪੁਲ ਕੋਲ ਸਾਹਮਣੇ ਤੋਂ ਆ ਰਹੇ ਇੱਕ ਓਵਰਲੋਡ ਟਰਾਲੇ ਨੇ ਮੋੜ ਕੱਟਿਆ, ਜਿਸ ਕਾਰਨ ਟਰਾਲੇ ਉੱਪਰ ਲੱਦੇ ਲੋਹੇ ਦੇ ਗਾਡਰ (Iron guards) ਖਿਸਕ ਕੇ ਸਿੱਧੇ ਮਾਂ-ਪੁੱਤ ਉੱਪਰ ਡਿੱਗ ਪਏ ।

ਪੁਲਸ ਨੇ ਮੌਕੇ ‘ਤੇ ਪਹੁੰਚ ਲਾਸ਼ਾਂ ਭੇਜ ਦਿੱਤੀਆਂ ਪੋਸਟਮਾਰਟਮ ਲਈ

ਹਾਦਸਾ ਇੰਨਾ ਭਿਆਨਕ ਸੀ ਕਿ ਪਰਮਜੀਤ ਕੌਰ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦਕਿ ਕੁਲਵੰਤ ਸਿੰਘ ਨੇ ਕੁਝ ਸਮੇਂ ਬਾਅਦ ਦਮ ਤੋੜ ਦਿੱਤਾ । ਹਾਦਸੇ ਤੋਂ ਬਾਅਦ ਟਰੱਕ ਚਾਲਕ ਵਾਹਨ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ । ਸੂਚਨਾ ਮਿਲਦੇ ਹੀ ਮੱਖੂ ਪੁਲਸ ਮੌਕੇ `ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ (Postmortem) ਲਈ ਸਿਵਲ ਹਸਪਤਾਲ ਜ਼ੀਰਾ ਭੇਜ ਦਿੱਤਾ ।

Advertisement