Patiala Help Club Logo

ਬੀ. ਸੀ. ਸੀ. ਆਈ. ਨੇ ਭਾਰਤੀ ਖਿਡਾਰੀਆਂ ਲਈ ਬਣਾਇਆ ਨਵਾਂ ਨਿਯਮ

ਨਵੀਂ ਦਿੱਲੀ, 6 ਅਗਸਤ 2026 : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਲੋਂ ਭਾਰਤੀ ਕ੍ਰਿਕਟ ਟੀਮ (Indian cricket team) ਦੇ ਖਿਡਾਰੀਆਂ ਲਈ ਇਕ ਨਵਾਂ ਨਿਯਮ ਬਣਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਨਵਾਂ ਨਿਯਮ ਬਣਾਇਆ ਗਿਆ ਹੈ ਖਿਡਾਰੀਆਂ ਲਈ

ਮਿਲੀ ਜਾਣਕਾਰੀ ਅਨੁਸਾਰ ਬੀ. ਸੀ. ਸੀ. ਆਈ. (B. C. C. I.) ਵਲੋਂ ਆਇਰਲੈਂਡ ਅਤੇ ਇੰਗਲੈਂਡ ਦੌਰੇ ਤੇ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਫਿਟਨੈਸ ਟੈਸਟ (Fitness test) ਪਾਸ ਕਰਨ ਲਈ ਜੋ ਇਕ ਨਵਾਂ ਨਿਯਮ ਬਣਾਇਆ ਗਿਆ ਹੈ ਤਹਿਤ ਖਿਡਾਰੀਆਂ (Players) ਨੂੰ ਹੁਣ ਦੌੜ 9 ਤੋਂ 10 ਮਿੰਟਾਂ ਦੇ ਵਿਚ ਪੂਰੀ ਕਰਨੀ ਹੋਵੇਗੀ । ਇਸ ਤੋਂ ਇਲਾਵਾ ਇਕ ਬ੍ਰੋਂਕੋ ਟੈਸਟ ਲਈ ਜੋ ਪਹਿਲਾਂ 6 ਮਿੰਟ ਦਾ ਸਮਾਂ ਮਿਲਦਾ ਸੀ ਨੂੰ ਹੁਣ 5 ਮਿੰਟ 16 ਸੈਕਿੰਡ ਤੋਂ ਲੈ ਕੇ ਪੰਜ ਮਿੰਟ 20 ਸੈਕਿੰਡ ਵਿਚ ਪੂਰਾ ਕਰਨਾ ਹੋਵੇਗਾ ।

Advertisement