ਨਵੀਂ ਦਿੱਲੀ, 8 ਅਗਸਤ 2026 : ਭਾਰਤ (India) ਅਤੇ ਸ੍ਰੀਲੰਕਾ ਵਿਚਕਾਰ ਹੋਣ ਜਾ ਰਹੀ ਟੈਸਟ ਸੀਰੀਜ਼ (Test Series) ਤੋਂ ਪਹਿਲਾਂ ਭਾਰਤੀ ਬੱਲੇਬਾਜ ਨੂੰ ਸੱਟ ਲੱਗਣ ਦੇ ਚਲਦਿਆਂ ਸੀਰੀਜ ਤੋਂ ਬਾਹਰ ਕਰ ਦਿੱਤਾ ਗਿਆ ਹੈ ।
ਕੌਣ ਹੈ ਇਹ ਭਾਰਤੀ ਬੱਲੇਬਾਜ
ਮਿਲੀ ਜਾਣਕਾਰੀ ਮੁਤਾਬਕ ਹਾਲ ਹੀ ਵਿਚ ਜੋ ਭਾਰਤ ਅਤੇ ਸ੍ਰੀਲੰਕਾ (Sri Lanka) ਵਿਚਾਲੇ ਟੈਸਟ ਸੀਰੀਜ ਹੋਣ ਜਾ ਰਹੀ ਹੈ ਦੇ ਚਲਦਿਆਂ ਭਾਰਤੀ ਬੱਲੇਬਾਜ ਜਿਸਨੂੰ ਪੈਰ ਤੇ ਸੱਟ ਲੱਗਣ ਦੇ ਕਾਰਨ ਸੀਰੀਜ਼ ਤੋਂ ਬਾਹਰ ਕੀਤਾ ਗਿਆ ਹੈ ਦਾ ਨਾਮ ਸਾਈ ਸੁਦਰਸ਼ਨ (Sai Sudarshan) ਹੈ । ਦੱਸਣਯੋਗ ਹੈ ਕਿ ਸੁਦਰਸ਼ਨ ਨੈਟ ਵਿਚ 75 ਮਿੰਟ ਬੱਲੇਬਾਜੀ ਕਰਨ ਦੇ ਯੋਗ ਤਾਂ ਹੋ ਗਿਆ ਅਤੇ ਪ੍ਰੈਕਟਿਸ ਦੌਰਾਨ 24 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜ ਵੀ ਚੁੱਕਿਆ ਹੈ ਪਰ ਇਸਦੇ ਬਾਵਜੂਦ ਵੀ ਉਹ ਆਉਣ ਵਾਲੀ ਸੀਰੀਜ ਲਈ ਫਿਟ ਨਹੀਂ ਹੋ ਸਕਿਆ ।








