ਫਗਵਾੜਾ, 10 ਅਗਸਤ 2026 : ਪੰਜਾਬ ਦੇ ਸ਼ਹਿਰ ਫਗਵਾੜਾ (Phagwara) ਦੇ ਨੇੜਲੇ ਪਿੰਡ ਮੌਲੀ ਵਿਖੇ ਬੀਤੀ ਰਾਤ ਇਕ ਬਜ਼ੁਰਗ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿਚ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕੌਣ ਹੈ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਪਿੰਡ ਮੌਲੀ (Village Mauli) ਵਿਖੇ ਜੋ ਬੀਤੀ ਦੇਰ ਰਾਤ ਇਕ 60-62 ਸਾਲ ਦੀ ਉਮਰ ਦੇ ਬਜ਼ੁਰਗ ਵਿਅਕਤੀ (Elderly person) ਦੀ ਲਾਸ਼ ਸ਼ੱਕੀ ਹਾਲਾਤਾਂ ਵਿਚ ਮਿਲੀ ਹੈ ਦੀ ਪਛਾਣ ਗੁਰਚਰਨ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਵਿਅਕਤੀ ਦੀ ਧੌਣ `ਤੇ ਗੰਭੀਰ ਸੱਟ ਦੇ ਨਿਸ਼ਾਨ ਦੱਸੇ ਜਾ ਰਹੇ ਹਨ । ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ `ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ।
ਗੁਰਚਰਨ ਸਿੰਘ ਰੋਜ਼ਾਨਾ ਜਾਂਦੇ ਸਨ ਰੋਟੀ ਖਾ ਕੇ ਖੂਹ ‘ਤੇ ਸੌਣ ਲਈ
ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਰੋਜ਼ਾਨਾ ਰੋਟੀ ਖਾਣ ਤੋਂ ਬਾਅਦ ਪਿੰਡ ਵਿੱਚ ਸਥਿਤ ਆਪਣੇ ਖੂਹ `ਤੇ ਸੌਣ ਲਈ ਜਾਂਦੇ ਸਨ ਬੀਤੀ ਰਾਤ ਵੀ ਉਹ ਰੋਟੀ ਖਾਣ ਤੋਂ ਬਾਅਦ ਖੂਹ `ਤੇ ਸੌਣ ਚਲੇ ਗਏ ਸਨ ਪਰ ਸੋਮਵਾਰ ਸਵੇਰੇ ਜਦੋਂ ਗੁਰਚਰਨ ਸਿੰਘ ਦੀ ਪਤਨੀ ਖੂਹ `ਤੇ ਪਹੁੰਚੀ ਤਾਂ ਉੱਥੋਂ ਦਾ ਗੇਟ ਅੰਦਰੋਂ ਬੰਦ ਸੀ । ਇਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਕਿਸੇ ਤਰ੍ਹਾਂ ਅੰਦਰ ਜਾ ਕੇ ਦੇਖਿਆ ਗਿਆ, ਉੱਥੇ ਗੁਰਚਰਨ ਸਿੰਘ ਮ੍ਰਿਤਕ ਹਾਲਤ ਵਿੱਚ ਮਿਲੇ । ਪੁਲਸ ਨੇ ਕੇਸ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।








