Patiala Help Club Logo

ਡਿਊਟੀ ਤੋਂ ਪਰਤ ਰਹੇ ਪੁਲਸ ਮੁਲਾਜ਼ਮ ਦੀ ਹੋਈ ਸੜਕ ਹਾਦਸੇ `ਚ ਮੌਤ

ਮਾਹਿਲਪੁਰ/ਹਾਜੀਪੁਰ, 14 ਅਗਸਤ 2026 : ਪੰਜਾਬ ਦੇ ਪਿੰਡ ਭਾਰਟਾ ਗਣੇਸ਼ਪੁਰ ਨੇੜੇ ਬੀਤੇ ਦਿਨੀਂ ਦੇਰ ਰਾਤ ਵਾਪਰੇ ਇਕ ਸੜਕ ਹਾਦਸੇ (Road accidents) ਵਿਚ ਇਕ ਪੁਲਸ ਮੁਲਾਜਮ ਦੀ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਪੁਲਸ ਮੁਲਾਜਮ

ਮਿਲੀ ਜਾਣਕਾਰੀ ਅਨੁਸਾਰ ਮਾਹਿਲਪੁਰ-ਫ਼ਗਵਾੜਾ ਮੁੱਖ ਮਾਰਗ `ਤੇ ਪੈਂਦੇ ਪਿੰਡ ਭਾਰਟਾ ਗਣੇਸ਼ਪੁਰ ਨੇੜੇ ਜੋ ਬੀਤੇ ਦਿਨੀਂ ਬੁੱਧਵਾਰ ਦੇਰ ਰਾਤ ਵਾਪਰੇ ਇਕ ਸੜਕ ਹਾਦਸੇ `ਚ ਕਾਰ ਬੇਕਾਬੂ ਹੋ ਕੇ ਦਰਖ਼ਤ ਨਾਲ ਟਕਰਾ ਗਈ ਹੈ ਦੇ ਕਾਰਨ ਇਕ ਪੁਲਸ ਮੁਲਾਜ਼ਮ (Police officer) ਦੀ ਮੌਤ ਹੋ ਗਈ ਵਿਚ ਮ੍ਰਿਤਕ ਦੀ ਪਛਾਣ ਮਨਦੀਪ ਸਿੰਘ (29) ਪੁੱਤਰ ਜਸਵਿੰਦਰ ਸਿੰਘ ਵਾਸੀ (ਹੁਸਿ਼ਆਰਪੁਰ) ਵਿਖੇ ਬਤੌਰ ਪੁਲਸ ਮੁਲਾਜ਼ਮ ਤਾਇਨਾਤ ਸੀ ।

ਕਿਵੇਂ ਵਾਪਰਿਆ ਸੜਕ ਹਾਦਸਾ

ਪ੍ਰਾਪਤ ਸੂਚਨਾ ਮੁਤਾਬਕ ਲੰਘੀ ਰਾਤ ਜਦੋਂ ਕਰੀਬ 12. 40 ਵਜੇ ਉਹ ਡਿਊਟੀ ਖ਼ਤਮ ਕਰ ਕੇ ਆਪਣੀ ਕਾਰ `ਚ ਆਪਣੇ ਪਿੰਡ ਠੁਆਣਾ ਵੱਲ ਆ ਰਿਹਾ ਸੀ । ਜਦੋਂ ਉਹ ਪਿੰਡ ਭਾਰਟਾ ਗਣੇਸ਼ਪੁਰ ਨੇੜੇ ਪਹੁੰਚਿਆ ਤਾਂ ਅਚਾਨਕ ਗੱਡੀ ਬੇਕਾਬੂ ਹੋ ਗਈ ਅਤੇ ਸੜਕ ਕੰਢੇ ਬਣੀਆਂ ਪੌੜੀਆਂ ਨਾਲ ਟਕਰਾਉਂਦੀ ਹੋਈ ਸਿੱਧੀ ਇਕ ਦਰੱਖ਼ਤ ਦੇ ਮੁੱਢ ਨਾਲ ਜਾ ਵੱਜੀ । ਟੱਕਰ ਇੰਨੀ ਜ਼ਬਰਦਸਤ ਸੀ ਕਿ ਮਨਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ । ਘਟਨਾ ਤੋਂ ਤੁਰੰਤ ਬਾਅਦ ਉਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

Advertisement